Cricketer Retirement: ਕ੍ਰਿਕਟ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਤੋਂ ਬਾਅਦ ਇੱਕ ਹੋਰ ਖਿਡਾਰੀ ਸੰਨਿਆਸ ਲੈਣ ਦਾ ਐਲਾਨ ਕਰਨ ਵਾਲਾ ਹੈ।



ਜਿਸ ਨੂੰ ਜਾਣਨ ਤੋਂ ਬਾਅਦ ਕ੍ਰਿਕਟ ਪ੍ਰੇਮੀਆਂ ਦਾ ਵੀ ਦਿਲ ਟੁੱਟ ਜਾਏਗਾ। ਵੈਸਟਇੰਡੀਜ਼ ਦੇ ਆਲਰਾਊਂਡਰ ਆਂਦਰੇ ਰਸੇਲ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ।



ਉਹ ਆਸਟ੍ਰੇਲੀਆ ਵਿਰੁੱਧ ਟੀ-20 ਸੀਰੀਜ਼ ਤੋਂ ਬਾਅਦ ਸੰਨਿਆਸ ਲੈ ਲੈਣਗੇ। ਵੈਸਟਇੰਡੀਜ਼ ਅਤੇ ਆਸਟ੍ਰੇਲੀਆ ਵਿਚਕਾਰ 21 ਜੁਲਾਈ ਤੋਂ 5 ਮੈਚਾਂ ਦੀ ਟੀ-20 ਸੀਰੀਜ਼ ਸ਼ੁਰੂ ਹੋਵੇਗੀ। ਇਸ ਸੀਰੀਜ਼ ਲਈ ਆਂਦਰੇ ਰਸੇਲ ਨੂੰ ਚੁਣਿਆ ਗਿਆ ਹੈ।



ਪਰ ਉਹ ਸੀਰੀਜ਼ ਦੇ ਵਿਚਕਾਰ ਹੀ ਸੰਨਿਆਸ ਲੈ ਲੈਣਗੇ। ਆਂਦਰੇ ਰਸੇਲ ਆਸਟ੍ਰੇਲੀਆ ਵਿਰੁੱਧ ਪੂਰੇ 5 ਮੈਚ ਨਹੀਂ ਖੇਡਣਗੇ। ਈਐਸਪੀਐਨ ਕ੍ਰਿਕਇੰਫੋ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਸੇਲ ਦੂਜੇ ਮੈਚ ਤੋਂ ਬਾਅਦ ਹੀ ਸੰਨਿਆਸ ਲੈ ਲੈਣਗੇ।



ਸੀਰੀਜ਼ ਦਾ ਦੂਜਾ ਮੈਚ 23 ਜੁਲਾਈ ਨੂੰ ਜਮੈਕਾ ਦੇ ਸਬੀਨਾ ਪਾਰਕ ਕਿੰਗਸਟਨ ਵਿੱਚ ਖੇਡਿਆ ਜਾਵੇਗਾ। ਇਹ ਮੈਚ ਰਸੇਲ ਦਾ ਆਖਰੀ ਅੰਤਰਰਾਸ਼ਟਰੀ ਮੈਚ ਹੋਵੇਗਾ।



37 ਸਾਲਾ ਆਂਦਰੇ ਰਸੇਲ ਨੇ 2010 ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ, ਉਸਨੇ 15 ਨਵੰਬਰ ਨੂੰ ਸ਼੍ਰੀਲੰਕਾ ਵਿਰੁੱਧ ਆਪਣਾ ਪਹਿਲਾ ਅਤੇ ਇਕਲੌਤਾ ਟੈਸਟ ਮੈਚ ਖੇਡਿਆ ਸੀ।



6 ਮਹੀਨੇ ਬਾਅਦ 2011 ਵਿੱਚ, ਰਸਲ ਨੇ ਟੀ-20 ਅਤੇ ਵਨਡੇ ਵਿੱਚ ਆਪਣਾ ਡੈਬਿਊ ਕੀਤਾ ਸੀ। ਟੈਸਟ - 1 ਮੈਚ ਵਿੱਚ 2 ਦੌੜਾਂ ਅਤੇ 1 ਵਿਕਟ। ਵਨਡੇ - 56 ਮੈਚਾਂ ਵਿੱਚ 1034 ਦੌੜਾਂ ਅਤੇ 70 ਵਿਕਟਾਂ। ਟੀ-20 - 84 ਮੈਚਾਂ ਵਿੱਚ 1078 ਦੌੜਾਂ ਅਤੇ 61 ਵਿਕਟਾਂ...



ਆਂਦਰੇ ਰਸੇਲ ਨੇ ਵਨਡੇ ਵਿੱਚ 4 ਅਤੇ ਟੀ-20 ਵਿੱਚ 3 ਅਰਧ-ਸੈਂਕੜਾ ਪਾਰੀਆਂ ਖੇਡੀਆਂ ਹਨ। ਵਨਡੇ ਵਿੱਚ ਉਨ੍ਹਾਂ ਦਾ ਸਭ ਤੋਂ ਵਧੀਆ ਸਕੋਰ 92* ਹੈ, ਜੋ ਕਿ ਇੱਕ ਰਿਕਾਰਡ ਹੈ।



ਰਸੇਲ ਦੀ ਇਹ ਪਾਰੀ ਨੌਵੇਂ ਨੰਬਰ 'ਤੇ ਖੇਡਣ ਵਾਲੇ ਕਿਸੇ ਵੀ ਬੱਲੇਬਾਜ਼ ਦੀ ਸਭ ਤੋਂ ਵੱਡੀ ਪਾਰੀ (ਵਨਡੇ ਵਿੱਚ) ਹੈ। ਟੀ-20 ਵਿਸ਼ਵ ਕੱਪ ਅਗਲੇ ਸਾਲ ਹੋਣਾ ਹੈ, ਜਿਸਦੀ ਮੇਜ਼ਬਾਨੀ ਭਾਰਤ ਅਤੇ ਸ਼੍ਰੀਲੰਕਾ ਕਰਨਗੇ। ਰਸੇਲ ਇਸ ਤੋਂ ਪਹਿਲਾਂ ਸੰਨਿਆਸ ਲੈਣ ਜਾ ਰਹੇ ਹਨ।