Rishabh Pant Apologized Camera person: ਰਿਸ਼ਭ ਪੰਤ ਆਈਪੀਐੱਲ 2024 'ਚ ਸ਼ਾਨਦਾਰ ਫਾਰਮ ਦਿਖਾ ਰਹੇ ਹਨ।



ਗੁਜਰਾਤ ਟਾਈਟਨਜ਼ ਖਿਲਾਫ ਖੇਡੇ ਗਏ ਟੂਰਨਾਮੈਂਟ ਦੇ 40ਵੇਂ ਮੈਚ 'ਚ ਦਿੱਲੀ ਕੈਪੀਟਲਜ਼ ਦੇ ਕਪਤਾਨ ਨੇ ਸ਼ਾਨਦਾਰ ਪਾਰੀ ਖੇਡੀ ਅਤੇ 43 ਗੇਂਦਾਂ 'ਚ 5 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ 88* ਦੌੜਾਂ ਬਣਾਈਆਂ,



ਜਿਸ ਲਈ ਉਨ੍ਹਾਂ ਨੂੰ 'ਪਲੇਅਰ ਆਫ ਪਲੇਅਰ' ਦਾ ਖਿਤਾਬ ਵੀ ਮਿਲਿਆ। ਇਸ ਤੇਜ਼ ਬੱਲੇਬਾਜ਼ੀ ਦੌਰਾਨ ਪੰਤ ਦੇ ਛੱਕੇ ਨੇ ਕੈਮਰਾਮੈਨ ਨੂੰ ਜ਼ਖਮੀ ਕਰ ਦਿੱਤਾ ਸੀ, ਜਿਸ ਲਈ ਉਨ੍ਹਾਂ ਨੇ ਹੁਣ ਮੁਆਫੀ ਮੰਗ ਲਈ ਹੈ।



ਪੰਤ ਵੱਲੋਂ ਕੈਮਰਾਮੈਨ ਤੋਂ ਮੁਆਫੀ ਮੰਗਣ ਦਾ ਵੀਡੀਓ ਆਈਪੀਐਲ ਦੇ ਅਧਿਕਾਰਤ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ।



ਇਸ ਦੌਰਾਨ ਪੰਤ ਨੂੰ ਟੀਮ ਦੇ ਮੁੱਖ ਕੋਚ ਰਿਕੀ ਪੋਂਟਿੰਗ ਨਾਲ ਦੇਖਿਆ ਗਿਆ। ਵੀਡੀਓ 'ਚ ਪੰਤ ਨੇ ਕੈਮਰਾਮੈਨ ਤੋਂ ਮਾਫੀ ਮੰਗੀ ਅਤੇ ਸਿਹਤਯਾਬੀ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।



ਆਈਪੀਐਲ 2024 ਦਾ 40ਵਾਂ ਮੈਚ ਗੁਜਰਾਤ ਟਾਇਟਨਸ ਅਤੇ ਦਿੱਲੀ ਕੈਪੀਟਲਸ ਵਿਚਕਾਰ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਗਿਆ।



ਮੈਚ 'ਚ ਦਿੱਲੀ ਕੈਪੀਟਲਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 4 ਵਿਕਟਾਂ 'ਤੇ 224 ਦੌੜਾਂ ਬਣਾਈਆਂ। ਟੀਮ ਲਈ ਕਪਤਾਨ ਰਿਸ਼ਭ ਪੰਤ ਨੇ 43 ਗੇਂਦਾਂ 'ਚ 5 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ 88 ਦੌੜਾਂ ਦੀ ਪਾਰੀ ਖੇਡੀ।



ਇਸ ਤੋਂ ਇਲਾਵਾ ਅਕਸ਼ਰ ਪਟੇਲ ਨੇ 43 ਗੇਂਦਾਂ 'ਚ 5 ਚੌਕੇ ਅਤੇ 4 ਛੱਕੇ ਲਗਾ ਕੇ 66 ਦੌੜਾਂ ਬਣਾਈਆਂ। ਅੰਤ ਵਿੱਚ ਟ੍ਰਿਸਟਨ ਸਟੱਬਸ ਨੇ 7 ਗੇਂਦਾਂ ਵਿੱਚ 3 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 26 ਦੌੜਾਂ ਦੀ ਪਾਰੀ ਖੇਡੀ ਸੀ।



ਫਿਰ ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਦੀ ਟੀਮ 20 ਓਵਰਾਂ 'ਚ 8 ਵਿਕਟਾਂ 'ਤੇ 220 ਦੌੜਾਂ ਹੀ ਬਣਾ ਸਕੀ। ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਗੁਜਰਾਤ ਟੀਮ ਇਹ ਮੈਚ 4 ਦੌੜਾਂ ਨਾਲ ਹਾਰ ਗਈ।



ਟੀਮ ਲਈ ਸਾਈ ਸੁਦਰਸ਼ਨ ਨੇ 39 ਗੇਂਦਾਂ 'ਤੇ 65 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ, ਜਿਸ 'ਚ 7 ਚੌਕੇ ਅਤੇ 2 ਛੱਕੇ ਸ਼ਾਮਲ ਸਨ।



ਇਸ ਤੋਂ ਇਲਾਵਾ ਡੇਵਿਡ ਮਿਲਰ ਨੇ ਤੇਜ਼ ਰਫਤਾਰ ਪਾਰੀ ਖੇਡਦੇ ਹੋਏ 23 ਗੇਂਦਾਂ 'ਚ 6 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾਈਆਂ ਸੀ।



Thanks for Reading. UP NEXT

ਟੀ-20 ਵਿਸ਼ਵ ਕੱਪ ਦੀ ਕਪਤਾਨੀ ਤੋਂ ਕੱਟਿਆ ਜਾਏਗਾ ਰੋਹਿਤ ਦਾ ਪੱਤਾ ?

View next story