Shaheen Afridi Reaction After Loosing Captaincy: ਸ਼ਾਹੀਨ ਅਫਰੀਦੀ ਨੂੰ ਹਾਲ ਹੀ 'ਚ ਪਾਕਿਸਤਾਨ ਕ੍ਰਿਕਟ ਬੋਰਡ ਨੇ ਕਪਤਾਨੀ ਤੋਂ ਹਟਾ ਦਿੱਤਾ। ਸ਼ਾਹੀਨ ਟੀ-20 ਟੀਮ ਦੇ ਕਪਤਾਨ ਸਨ, ਜਿਨ੍ਹਾਂ ਨੂੰ ਬਾਬਰ ਆਜ਼ਮ ਤੋਂ ਬਾਅਦ ਕਮਾਨ ਸੌਂਪੀ ਗਈ ਸੀ। ਪਰ ਹੁਣ ਸ਼ਾਹੀਨ ਨੂੰ ਹਟਾ ਕੇ ਬਾਬਰ ਨੂੰ ਇਕ ਵਾਰ ਫਿਰ ਕਪਤਾਨ ਬਣਾਇਆ ਗਿਆ ਹੈ। ਬਾਬਰ ਨੂੰ ਫਿਰ ਤੋਂ ਪਾਕਿਸਤਾਨ ਦਾ ਵਾਈਟ ਗੇਂਦ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਹੁਣ ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਸ਼ਾਹੀਨ ਅਫਰੀਦੀ ਨੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ, 'ਮੇਰੇ ਸਬਰ ਦਾ ਇਮਤਿਹਾਨ ਨਾ ਲਓ।' ਦੱਸ ਦੇਈਏ ਕਿ ਪਾਕਿਸਤਾਨ ਨੇ ਭਾਰਤੀ ਜ਼ਮੀਨ 'ਤੇ ਖੇਡੇ ਗਏ ਵਨਡੇ ਵਿਸ਼ਵ ਕੱਪ 2023 'ਚ ਬਹੁਤ ਖਰਾਬ ਪ੍ਰਦਰਸ਼ਨ ਕੀਤਾ ਸੀ, ਜਿਸ ਤੋਂ ਬਾਅਦ ਬਾਬਰ ਆਜ਼ਮ ਨੇ ਤਿੰਨਾਂ ਫਾਰਮੈਟਾਂ ਦੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਸੀ। ਬਾਬਰ ਤੋਂ ਬਾਅਦ ਸ਼ਾਹੀਨ ਨੂੰ ਟੀ-20 ਦਾ ਕਪਤਾਨ ਅਤੇ ਸ਼ਾਨ ਮਸੂਦ ਨੂੰ ਟੈਸਟ ਦਾ ਕਪਤਾਨ ਬਣਾਇਆ ਗਿਆ ਸੀ। ਪਰ ਬਾਬਰ ਦੇ ਕਪਤਾਨ ਬਣੇ ਸ਼ਾਹੀਨ ਨੂੰ ਬਤੌਰ ਕਪਤਾਨ ਪਹਿਲੀ ਹੀ ਲੜੀ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਕਪਤਾਨੀ ਖੋਹਣ ਤੋਂ ਬਾਅਦ ਸ਼ਾਹੀਨ ਨੇ ਆਪਣੀ ਚੁੱਪ ਤੋੜਦੇ ਹੋਏ ਚੇਤਾਵਨੀ ਜਾਰੀ ਕੀਤੀ ਹੈ। ਦਰਅਸਲ, ਸ਼ਾਹੀਨ ਨੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ, ਜਿਸ 'ਚ ਇੱਕ Quote ਹੈ। ਸ਼ਾਹੀਨ ਦਾ ਇਹ Quote ਕਿਸੇ ਚੇਤਾਵਨੀ ਤੋਂ ਘੱਟ ਨਹੀਂ ਲੱਗਦਾ। ਉਸ Quote ਵਿੱਚ ਇਹ ਕਿਹਾ ਗਿਆ, ਮੈਨੂੰ ਕਦੇ ਵੀ ਅਜਿਹੀ ਸਥਿਤੀ ਵਿੱਚ ਨਾ ਪਾਓ ਜਿੱਥੇ ਮੈਨੂੰ ਇਹ ਦਿਖਾਉਣਾ ਪਵੇ ਕਿ ਮੈਂ ਕਿੰਨਾ ਬੇਰਹਿਮ ਹੋ ਸਕਦਾ ਹਾਂ। ਮੇਰੇ ਸਬਰ ਦੀ ਪ੍ਰੀਖਿਆ ਨਾ ਲਓ ਕਿਉਂਕਿ ਹੁਣ ਤੱਕ ਮੈਂ ਤੁਹਾਡੇ ਲਈ ਪਿਆਰਾ ਅਤੇ ਦਿਆਲੂ ਵਿਅਕਤੀ ਰਿਹਾ ਹਾਂ, ਪਰ ਜਦੋਂ ਹੱਦ ਪਾਰ ਹੋ ਜਾਏ ਤਾਂ ਤੁਸੀ ਮੈਨੂੰ ਅਜਿਹੀ ਚੀਜ਼ ਕਰਦੇ ਹੋਏ ਵੇਖੋਗੇ ਜਿਸਦੀ ਉਮੀਦ ਵੀ ਨਹੀਂ ਹੋਏਗੀ। ਦੱਸ ਦੇਈਏ ਕਿ ਪਾਕਿਸਤਾਨ ਨੇ 2023 ਵਨਡੇ ਵਿਸ਼ਵ ਕੱਪ ਤੋਂ ਬਾਅਦ ਜਨਵਰੀ 2024 ਵਿੱਚ ਨਿਊਜ਼ੀਲੈਂਡ ਦੌਰੇ 'ਤੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਸੀ। ਇਸ ਸੀਰੀਜ਼ 'ਚ ਸ਼ਾਹੀਨ ਅਫਰੀਦੀ ਪਾਕਿਸਤਾਨ ਦੀ ਅਗਵਾਈ ਕਰ ਰਹੇ ਸਨ। ਸ਼ਾਹੀਨ ਦੀ ਕਪਤਾਨੀ 'ਚ ਪਾਕਿਸਤਾਨੀ ਟੀਮ ਨੇ ਸੀਰੀਜ਼ ਦੇ ਪਹਿਲੇ ਚਾਰ ਮੈਚ ਹਾਰਨ ਤੋਂ ਬਾਅਦ ਪੰਜਵਾਂ ਮੈਚ 42 ਦੌੜਾਂ ਨਾਲ ਜਿੱਤ ਲਿਆ।