Rohit Sharma: ਇੰਡੀਅਨ ਪ੍ਰੀਮੀਅਰ ਲੀਗ ਯਾਨੀ (IPL 2024) ਦਾ 17ਵਾਂ ਸੀਜ਼ਨ ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਲਈ ਉਤਾਰਅ-ਚੜ੍ਹਾਅ ਭਰਿਆ ਰਿਹਾ।



ਉਨ੍ਹਾਂ ਨੂੰ ਸਾਲ 2024 ਵਿੱਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਟੀਮ ਨੇ ਇਸ ਸਾਲ ਸ਼ਰਮਨਾਕ ਰਿਕਾਰਡ ਬਣਾਇਆ ਹੈ।



ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਉਨ੍ਹਾਂ ਨੂੰ ਪਹਿਲਾਂ ਮੁੰਬਈ ਇੰਡੀਅਨਜ਼ ਦੀ ਕਪਤਾਨੀ ਤੋਂ ਹੱਥ ਧੋਣੇ ਪਏ ਫਿਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।



ਇਸ ਵਿਚਾਲੇ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਆਖਿਰ ਇਹ ਚਰਚਾ ਦਾ ਵਿਸ਼ਾ ਕਿਉਂ ਬਣਿਆ ਹੋਇਆ ਹੈ, ਤੁਸੀ ਵੀ ਜਾਣੋ...



ਦੱਸ ਦੇਈਏ ਕਿ ਵਾਇਰਲ ਵੀਡੀਓ ਵਿੱਚ ਰੋਹਿਤ ਸ਼ਰਮਾ ਕੈਮਰਾਮੈਨ ਦੇ ਸਾਹਮਣੇ ਹੱਥ ਜੋੜਦੇ ਨਜ਼ਰ ਆ ਰਹੇ ਹਨ। ਇਸਦੇ ਨਾਲ ਹੀ ਆਡੀਓ ਬਾਰੇ ਵੀ ਗੱਲ ਕਰ ਰਹੇ ਹਨ।



ਦਰਅਸਲ, ਹਾਲ ਹੀ ਵਿੱਚ ਰੋਹਿਤ ਸ਼ਰਮਾ ਦਾ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਕੇਕੇਆਰ ਦੇ ਸਹਾਇਕ ਕੋਚ ਅਭਿਸ਼ੇਕ ਨਾਇਰ ਨੂੰ ਕਹਿ ਰਹੇ ਸਨ ਕਿ



ਉਹ ਇਸ ਸੀਜ਼ਨ ਤੋਂ ਬਾਅਦ ਮੁੰਬਈ ਇੰਡੀਅਨਜ਼ ਨੂੰ ਛੱਡ ਦੇਣਗੇ ਅਤੇ ਇਹ ਉਨ੍ਹਾਂ ਦਾ ਆਖਰੀ ਸੀਜ਼ਨ ਹੈ।



ਇਸ ਵੀਡੀਓ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ਅਤੇ ਖਬਰਾਂ ਦੀ ਮੰਨੀਏ ਤਾਂ ਹਿਟਮੈਨ ਨੂੰ ਮੈਨੇਜਮੈਂਟ ਤੋਂ ਕਾਫੀ ਝਿੜਕਾਂ ਦਾ ਸਾਹਮਣਾ ਕਰਨਾ ਪਿਆ ਸੀ। ਇਹੀ ਕਾਰਨ ਹੈ ਕਿ ਉਹ ਕੈਮਰਾਮੈਨ ਦੇ ਸਾਹਮਣੇ ਹੱਥ ਜੋੜਦੇ ਨਜ਼ਰ ਆਏ।



ਫਿਲਹਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਰੋਹਿਤ ਸ਼ਰਮਾ ਆਪਣੇ ਪੁਰਾਣੇ ਸਾਥੀਆਂ ਨਾਲ ਗੱਲ ਕਰ ਰਹੇ ਹਨ, ਜਿਸ 'ਚ ਧਵਲ ਕੁਲਕਰਨੀ ਵੀ ਸ਼ਾਮਲ ਹੈ।



ਇਸ ਦੌਰਾਨ ਜਦੋਂ ਕੈਮਰਾਮੈਨ ਕੈਮਰਾ ਲੈ ਕੇ ਉਸ ਵੱਲ ਆਇਆ ਤਾਂ ਉਹ ਉਸ ਨੂੰ ਕਹਿੰਦੇ ਨਜ਼ਰ ਆਏ, 'ਭਰਾ ਜੀ, ਆਡੀਓ ਬੰਦ ਕਰ ਦਿਓ, ਇੱਕ ਆਡੀਓ ਨੇ ਪਹਿਲਾਂ ਹੀ ਮੇਰੀ ਵਾਟ ਲਗਾ ਦਿੱਤੀ।



ਹਿਟਮੈਨ ਦੀ ਇਸ ਗੱਲ ਨੂੰ ਲੈ ਕੇ ਹਰ ਕੋਈ ਖੂਬ ਮਸਤੀ ਕਰ ਰਿਹਾ ਹੈ। ਪਰ ਸੂਤਰਾਂ ਦੀ ਮੰਨੀਏ ਤਾਂ ਇਸ ਪੂਰੇ ਸੀਜ਼ਨ 'ਚ MI ਕੈਂਪ 'ਚ ਹੰਗਾਮਾ ਹੋਇਆ ਅਤੇ ਰੋਹਿਤ ਨੂੰ ਕਾਫੀ ਕੁਝ ਸੁਣਨਾ ਪੈ ਗਿਆ ਸੀ।



ਖਬਰਾਂ ਮੁਤਾਬਕ ਜਦੋਂ ਤੋਂ ਹਾਰਦਿਕ ਪਾਂਡਿਆ ਮੁੰਬਈ ਦੇ ਕਪਤਾਨ ਬਣੇ ਹਨ, ਉਦੋਂ ਤੋਂ ਹੀ ਟੀਮ ਦੇ ਖਿਡਾਰੀਆਂ ਵਿਚਾਲੇ ਵਿਵਾਦ ਛਿੜ ਗਿਆ।



Thanks for Reading. UP NEXT

MS ਧੋਨੀ ਬਣਨਗੇ ਟੀਮ ਇੰਡੀਆ ਦੇ ਹੈੱਡ ਕੋਚ?

View next story