Cricketer Wife Trolled Brutally: ਸਾਬਕਾ ਭਾਰਤੀ ਕਪਤਾਨ ਇਰਫਾਨ ਪਠਾਨ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ।



ਦੱਸ ਦੇਈਏ ਕਿ ਆਈਪੀਐੱਲ ਦੇ ਖਿਡਾਰੀਆਂ ਉੱਪਰ ਖੁੱਲ੍ਹ ਕੇ ਆਪਣੀ ਰਾਏ ਰੱਖਣ ਵਾਲਾ ਸਾਬਕਾ ਦਿੱਗਜ ਅਕਸਰ ਸੋਸ਼ਲ ਮੀਡੀਆ ਉੱਪਰ ਛਾਈਆ ਰਹਿੰਦਾ ਹੈ।



ਪਰ ਇਸ ਵਾਰ ਪਠਾਨ ਦੇ ਚਰਚਾ ਵਿੱਚ ਆਉਣ ਦੀ ਵਜ੍ਹਾਂ ਉਨ੍ਹਾਂ ਦੀ ਪਤਨੀ ਸਫਾ ਬੈਗ ਹੈ। ਦਰਅਸਲ, ਸਫਾ ਬੈਗ ਨੂੰ ਉਨ੍ਹਾਂ ਦੇ ਪਹਿਰਾਵੇ ਕਾਰਨ ਰੱਜ ਕੇ ਟ੍ਰੋਲ ਕੀਤਾ ਜਾ ਰਿਹਾ ਹੈ।



ਉਹ ਟ੍ਰੋਲਰਸ ਦੇ ਨਿਸ਼ਾਨੇ ਉੱਪਰ ਆ ਗਈ ਹੈ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਸਫਾ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਆਪਣਾ ਚਿਹਰਾ ਲੁਕਾਉਂਦੀ ਸੀ।



ਇਸ ਤੋਂ ਬਾਅਦ ਹੁਣ ਉਹ ਆਪਣੇ ਚਿਹਰੇ ਨੂੰ ਬੇਨਕਾਬ ਕਰਕੇ ਲੋਕਾਂ ਦੇ ਸਾਹਮਣੇ ਆਉਣ ਲੱਗ ਗਈ ਹੈ ਅਤੇ ਰੂੜੀਵਾਦੀ ਸੋਚ ਵਾਲੇ ਲੋਕ ਸਫਾ ਦੇ ਇਸ ਕਦਮ ਨੂੰ ਪਸੰਦ ਨਹੀਂ ਕਰ ਰਹੇ ਹਨ।



ਹਾਲ ਹੀ 'ਚ ਸਫਾ ਨੇ ਇੰਸਟਾਗ੍ਰਾਮ ਜੁਆਇਨ ਕੀਤਾ ਹੈ ਅਤੇ ਆਪਣੀਆਂ ਖੂਬਸੂਰਤ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਉਸ ਦੇ ਕੁਝ ਵੀਡੀਓ ਵਲੌਗ ਦੇ ਰੂਪ ਵਿੱਚ ਸਾਹਮਣੇ ਆਏ ਹਨ।



ਉਹ ਇੱਕ ਸਾਬਕਾ ਮਾਡਲ ਹੈ ਅਤੇ ਆਪਣਾ ਫੈਸ਼ਨ ਲੇਬਲ ਵੀ ਚਲਾਉਂਦੀ ਹੈ। ਹੁਣ ਉਹ ਇੱਕ ਵਾਰ ਫਿਰ ਆਪਣੇ ਕੰਮ ਵਿੱਚ ਰੁੱਝ ਗਈ ਹੈ।



ਇਕ ਵੀਡੀਓ 'ਚ ਸਫਾ ਆਪਣੇ ਪਤੀ ਇਰਫਾਨ ਪਠਾਨ ਅਤੇ ਬੱਚਿਆਂ ਨਾਲ ਨਜ਼ਰ ਆ ਰਹੀ ਹੈ ਅਤੇ ਇਸ 'ਚ ਉਹ ਬਿਨਾਂ ਹਿਜਾਬ ਦੇ ਨਜ਼ਰ ਆ ਰਹੀ ਹੈ।



ਇਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਖਿਲਾਫ ਕਈ ਨਫਰਤ ਭਰੀਆਂ ਟਿੱਪਣੀਆਂ ਦੇਖਣ ਨੂੰ ਮਿਲੀਆਂ ਹਨ। ਇਸ ਤਰ੍ਹਾਂ ਲੋਕਾਂ ਨੇ ਸਫਾ ਨੂੰ ਉਸ ਦੇ ਜੀਵਨ ਸ਼ੈਲੀ ਨੂੰ ਲੈ ਕੇ ਟ੍ਰੋਲ ਕੀਤਾ ਹੈ।



ਸਫਾ ਨੂੰ ਬਿਨਾਂ ਹਿਜਾਬ ਦੇ ਦੇਖ ਕੇ ਇਕ ਯੂਜ਼ਰ ਨੇ ਕਿਹਾ ਕਿ ਕੁਝ ਦਿਨਾਂ ਬਾਅਦ ਉਹ ਕੱਪੜੇ ਵੀ ਨਹੀਂ ਪਾਏਗੀ।



ਇਕ ਹੋਰ ਯੂਜ਼ਰ ਨੇ ਲਿਖਿਆ ਕਿ ਜਿਹੜੇ ਕਹਿੰਦੇ ਹਨ ਕਿ ਮਾਹੌਲ ਨਾਲ ਕੋਈ ਫਰਕ ਨਹੀਂ ਪੈਂਦਾ, ਉਨ੍ਹਾਂ ਨੂੰ ਇਰਫਾਨ ਪਠਾਨ ਅਤੇ ਉਨ੍ਹਾਂ ਦੀ ਪਤਨੀ ਨੂੰ ਦੇਖਣਾ ਚਾਹੀਦਾ ਹੈ।



ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਹ ਨਫ਼ਰਤ ਦਾ ਸ਼ਿਕਾਰ ਹੋਈ ਹੋਵੇ। ਇੱਥੋਂ ਤੱਕ ਕਿ ਜਦੋਂ ਸਫਾ ਨੇ ਨਕਾਬ ਵਿੱਚ ਆਪਣਾ ਚਿਹਰਾ ਛੁਪਾਇਆ, ਲੋਕ ਉਸ 'ਤੇ ਨਫ਼ਰਤ ਭਰੀਆਂ ਟਿੱਪਣੀਆਂ ਕਰਦੇ ਰਹੇ।