Gautam Gambhir Fight With Truck Driver: ਗੌਤਮ ਗੰਭੀਰ ਇਸ ਸਮੇਂ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਦੀ ਭੂਮਿਕਾ ਨਿਭਾ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਹੁਲ ਦ੍ਰਾਵਿੜ ਮੁੱਖ ਕੋਚ ਦੀ ਜ਼ਿੰਮੇਵਾਰੀ ਨਿਭਾ ਰਹੇ ਸੀ।



ਇਸਦੇ ਨਾਲ ਹੀ ਜੇਕਰ ਗੰਭੀਰ ਦੀ ਕੋਚਿੰਗ ਦੀ ਗੱਲ ਕਰਿਏ ਤਾਂ ਉਨ੍ਹਾਂ ਦੀ ਅਗਵਾਈ ਹੇਠ ਟੀਮ ਇੰਡੀਆ ਨੇ ਹਾਲ ਹੀ 'ਚ ਬੰਗਲਾਦੇਸ਼ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ 2-0 ਨਾਲ ਜਿੱਤੀ ਸੀ।



ਇਸ ਦੌਰਾਨ ਅਸੀਂ ਗੌਤਮ ਗੰਭੀਰ ਨਾਲ ਜੁੜੀ ਇਕ ਦਿਲਚਸਪ ਸਟੋਰੀ ਦੱਸਾਂਗੇ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਦਿੱਲੀ 'ਚ ਇਕ ਟਰੱਕ ਡਰਾਈਵਰ ਨਾਲ ਝੜਪ ਹੋ ਗਈ ਸੀ ਅਤੇ ਉਸ ਦੀ ਗਰਦਨ ਫੜ ਲਿਆ ਸੀ।



ਗੰਭੀਰ ਨਾਲ ਜੁੜੀ ਇਹ ਦਿਲਚਸਪ ਸਟੋਰੀ ਸਾਬਕਾ ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ ਨੇ ਦੱਸੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਗੰਭੀਰ ਟਰੱਕ ਡਰਾਈਵਰ ਨਾਲ ਲੜਨ ਲਈ ਤਿਆਰ ਹੋ ਗਏ ਸੀ।



ਦਰਅਸਲ, ਰਾਜ ਸ਼ਾਹਮਣੀ ਦੇ ਪੋਡਕਾਸਟ 'ਤੇ ਗੱਲਬਾਤ ਕਰਦੇ ਹੋਏ ਆਕਾਸ਼ ਚੋਪੜਾ ਨੇ ਕਿਹਾ ਕਿ ਇਕ ਟਰੱਕ ਡਰਾਈਵਰ ਨੇ ਟਰੱਕ ਨੂੰ ਗਲਤ ਤਰੀਕੇ ਨਾਲ ਮੋੜਨ ਤੋਂ ਬਾਅਦ ਗਾਲ ਕੱਢੀ ਸੀ।



ਇਸ ਤੋਂ ਬਾਅਦ ਗੰਭੀਰ ਨੇ ਆਪਣੀ ਕਾਰ ਟਰੱਕ ਡਰਾਈਵਰ ਦੇ ਸਾਹਮਣੇ ਖੜ੍ਹੀ ਕਰ ਦਿੱਤੀ, ਕਾਰ ਤੋਂ ਹੇਠਾਂ ਉਤਰ ਕੇ ਟਰੱਕ 'ਤੇ ਚੜ੍ਹ ਗਏ ਅਤੇ ਉਸ ਦਾ ਕਾਲਰ ਫੜ ਲਿਆ।



ਆਕਾਸ਼ ਚੋਪੜਾ ਨੇ ਦੱਸਿਆ ਕਿ ਗੰਭੀਰ ਬਹੁਤ ਭਾਵੁਕ ਅਤੇ ਮਿਹਨਤੀ ਹੈ, ਪਰ ਉਨ੍ਹਾਂ ਦਾ ਸੁਭਾਅ ਥੋੜ੍ਹਾ ਸ਼ੌਰਟ ਹੈ। ਇਹ ਗੌਤਮ ਗੰਭੀਰ ਹੈ।



ਭਾਰਤੀ ਟੀਮ ਨੇ ਗੌਤਮ ਗੰਭੀਰ ਦੀ ਕੋਚਿੰਗ ਹੇਠ ਬੰਗਲਾਦੇਸ਼ ਦੇ ਖਿਲਾਫ ਆਪਣੀ ਪਹਿਲੀ ਟੈਸਟ ਸੀਰੀਜ਼ ਖੇਡੀ ਸੀ। ਟੀਮ ਇੰਡੀਆ ਨੇ ਦੋ ਮੈਚਾਂ ਦੀ ਇਸ ਟੈਸਟ ਸੀਰੀਜ਼ 'ਚ 2-0 ਨਾਲ ਜਿੱਤ ਦਰਜ ਕੀਤੀ ਹੈ।



ਸੀਰੀਜ਼ ਦਾ ਪਹਿਲਾ ਟੈਸਟ ਚੇਨਈ ਅਤੇ ਦੂਜਾ ਕਾਨਪੁਰ 'ਚ ਖੇਡਿਆ ਗਿਆ। ਚੇਨਈ ਟੈਸਟ 'ਚ ਟੀਮ ਇੰਡੀਆ ਨੇ 280 ਦੌੜਾਂ ਨਾਲ ਜਿੱਤ ਦਰਜ ਕੀਤੀ, ਜਦਕਿ ਕਾਨਪੁਰ ਟੈਸਟ 'ਚ ਰੋਹਿਤ ਬ੍ਰਿਗੇਡ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ।



ਜ਼ਿਕਰਯੋਗ ਹੈ ਕਿ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਣੀ ਹੈ। ਇਸ ਟੈਸਟ ਸੀਰੀਜ਼ ਦੀ ਸ਼ੁਰੂਆਤ 16 ਅਕਤੂਬਰ ਤੋਂ ਸ਼ੁਰੂ ਹੋਵੇਗੀ।



ਸੀਰੀਜ਼ ਦਾ ਪਹਿਲਾ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ। ਫਿਰ ਸੀਰੀਜ਼ ਦਾ ਦੂਜਾ ਟੈਸਟ 24 ਤੋਂ 28 ਅਕਤੂਬਰ ਤੱਕ ਮਹਾਰਾਸ਼ਟਰ ਕ੍ਰਿਕਟ ਸੰਘ, ਪੁਣੇ 'ਚ ਖੇਡਿਆ ਜਾਵੇਗਾ।



ਇਸ ਤੋਂ ਬਾਅਦ ਟੈਸਟ ਸੀਰੀਜ਼ ਦਾ ਆਖਰੀ ਮੈਚ 01 ਤੋਂ 05 ਨਵੰਬਰ ਤੱਕ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ।