Rohit Sharma: ਟੀਮ ਇੰਡੀਆ ਅਤੇ ਬੰਗਲਾਦੇਸ਼ (IND VS BAN) ਵਿਚਾਲੇ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ 'ਚ ਟੈਸਟ ਸੀਰੀਜ਼ ਦਾ ਦੂਜਾ ਮੈਚ ਖੇਡਿਆ ਜਾ ਰਿਹਾ ਹੈ।



ਕਾਨਪੁਰ ਟੈਸਟ ਮੈਚ ਦੇ ਵਿਚਾਲੇ, ਬੀਸੀਸੀਆਈ ਨੇ ਆਈਪੀਐਲ 2025 ਸੀਜ਼ਨ ਤੋਂ ਪਹਿਲਾਂ ਰਿਟੇਨਸ਼ਨ ਨਾਲ ਸਬੰਧਤ ਇੱਕ ਅਪਡੇਟ ਜਾਰੀ ਕੀਤਾ ਹੈ।



ਆਈਪੀਐਲ 2025 ਸੀਜ਼ਨ ਤੋਂ ਪਹਿਲਾਂ ਜਾਰੀ ਰਿਟੇਨਸ਼ਨ ਅਪਡੇਟ ਤੋਂ ਬਾਅਦ, ਇਹ ਸਾਹਮਣੇ ਆ ਰਿਹਾ ਹੈ ਕਿ ਮੁੰਬਈ ਇੰਡੀਅਨਜ਼ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ



ਹੁਣ ਆਈਪੀਐਲ 2025 ਸੀਜ਼ਨ ਦੀ ਨਿਲਾਮੀ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੂੰ ਛੱਡ ਕੇ ਕਿਸੇ ਹੋਰ ਫਰੈਂਚਾਈਜ਼ੀ ਨਾਲ ਜੁੜ ਸਕਦੇ ਹਨ।



ਬੀਸੀਸੀਆਈ ਵੱਲੋਂ ਆਈਪੀਐਲ 2025 ਦੇ ਸੀਜ਼ਨ ਲਈ ਜਾਰੀ ਰਿਟੇਨਸ਼ਨ ਨਿਯਮਾਂ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਰੋਹਿਤ ਸ਼ਰਮਾ ਆਪਣਾ ਬਾਕੀ ਦਾ ਕ੍ਰਿਕਟ ਕਰੀਅਰ



ਮੁੰਬਈ ਇੰਡੀਅਨਜ਼ ਦੀ ਫਰੈਂਚਾਇਜ਼ੀ ਨਾਲ ਹੀ ਖੇਡ ਸਕਦੇ ਹਨ ਪਰ ਪਿਛਲੇ ਕੁਝ ਘੰਟਿਆਂ ਵਿੱਚ ਮੀਡੀਆ ਰਿਪੋਰਟਾਂ ਮੁਤਾਬਕ ਰੋਹਿਤ ਸ਼ਰਮਾ ਹੁਣ ਮੁੰਬਈ ਇੰਡੀਅਨਜ਼ ਨੂੰ ਛੱਡ ਕੇ



ਆਈਪੀਐਲ 2025 ਸੀਜ਼ਨ ਲਈ ਨਿਲਾਮੀ ਤੋਂ ਪਹਿਲਾਂ ਕਿਸੇ ਹੋਰ ਫਰੈਂਚਾਇਜ਼ੀ ਵਿੱਚ ਸ਼ਾਮਲ ਹੋ ਸਕਦੇ ਹਨ। ਰੋਹਿਤ ਸ਼ਰਮਾ ਨੂੰ ਲੈ ਕੇ ਆਈਆਂ ਮੀਡੀਆ ਰਿਪੋਰਟਾਂ ਮੁਤਾਬਕ



ਰੋਹਿਤ ਸ਼ਰਮਾ ਨੀਲਾਮੀ ਤੋਂ ਪਹਿਲਾਂ ਲਖਨਊ ਸੁਪਰ ਜਾਇੰਟਸ ਟੀਮ 'ਚ ਸ਼ਾਮਲ ਹੋ ਸਕਦੇ ਹਨ। ਲਖਨਊ ਸੁਪਰ ਜਾਇੰਟਸ (ਐਲਐਸਜੀ) ਨੇ ਆਈਪੀਐਲ 2024 ਸੀਜ਼ਨ ਖ਼ਤਮ ਹੋਣ ਤੋਂ ਬਾਅਦ ਵੀ



ਰੋਹਿਤ ਸ਼ਰਮਾ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ, ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਰੋਹਿਤ ਸ਼ਰਮਾ ਵੀ ਲਖਨਊ ਸੁਪਰ ਜਾਇੰਟਸ ਫ੍ਰੈਂਚਾਇਜ਼ੀ ਨਾਲ ਜੁੜਨ ਲਈ ਤਿਆਰ ਹੋ ਗਏ ਹਨ।



ਜੇਕਰ ਟੀਮ ਇੰਡੀਆ ਦੀ ਟੈਸਟ ਅਤੇ ਵਨਡੇ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ IPL 2025 ਤੋਂ ਪਹਿਲਾਂ ਲਖਨਊ ਸੁਪਰ ਜਾਇੰਟਸ ਦੀ ਫ੍ਰੈਂਚਾਇਜ਼ੀ ਨਾਲ ਜੁੜਨ ਦਾ ਫੈਸਲਾ ਕਰਦੇ ਹਨ,



ਤਾਂ ਰੋਹਿਤ ਸ਼ਰਮਾ ਨੂੰ ਫ੍ਰੈਂਚਾਇਜ਼ੀ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਵੀ ਦਿੱਤੀ ਜਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਲਖਨਊ ਸੁਪਰ ਜਾਇੰਟਸ (ਐਲਐਸਜੀ) ਦੇ ਮੌਜੂਦਾ ਕਪਤਾਨ ਕੇਐਲ ਰਾਹੁਲ ਫਰੈਂਚਾਇਜ਼ੀ ਛੱਡ ਸਕਦੇ ਹਨ।