ਵਿਰਾਟ ਕੋਹਲੀ ਨੇ ਕੌਮਾਂਤਰੀ ਕ੍ਰਿਕੇਟ ਵਿੱਚ ਆਪਣਾ ਵੱਡਾ ਨਾਂਅ ਬਣਾ ਲਿਆ ਹੈ। ਹੁਣ ਵਿਰਾਟ ਕੋਹਲੀ ਕੇਵਲ ਟੈਸਟ ਤੇ ਵਨਡੇ ਖੇਡਦੇ ਹਨ। ਉਨ੍ਹਾਂ ਨੇ 14 ਸਾਲਾਂ ਤੱਕ ਖੇਡਣ ਤੋਂ ਬਾਅਦ ਆਪਣੇ ਟੀ20 ਕੌਮਾਂਤਰੀ ਕਰੀਅਰ ਦਾ ਅੰਤ ਕੀਤਾ ਹੈ। ਕ੍ਰਿਕੇਟ ਦੇ ਪ੍ਰਤੀ ਜਨੂਨ ਕਰਕੇ ਕੋਹਲੀ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੇ। ਵਿਰਾਟ ਕੋਹਲੀ ਨੇ ਆਪਣੀ ਸਕੂਲਿੰਗ ਦਿੱਲੀ ਦੇ ਦੋ ਸਕੂਲਾਂ ਵਿੱਚ ਪੂਰੀ ਕੀਤੀ। ਦਿੱਲੀ ਦੇ ਵਿਸ਼ਾਲ ਭਾਰਤੀ ਪਬਲਿਕ ਸਕੂਲ ਦੇ ਬਾਅਦ ਉਨ੍ਹਾਂ ਪੱਛਮੀ ਵਿਹਾਰ ਦੇ ਸੇਵੀਅਰ ਕਾਨਵੈਂਟ ਸਕੂਲ ਤੋਂ 12ਵੀਂ ਪੜ੍ਹਾਈ ਪੂਰੀ ਕੀਤੀ। ਕ੍ਰਿਕੇਟ ਵਿੱਚ ਮਸਰੂਫ ਹੋਣ ਕਰਕੇ ਕੋਹਲੀ ਕੋਲ ਕੋਈ ਵੀ ਕਾਲਜ ਦੀ ਡਿਗਰੀ ਨਹੀਂ ਹੈ। ਵਿਰਾਟ ਕੋਹਲੀ ਨੇ ਆਪਣੇ 125 ਕੌਮਾਂਤਰੀ ਟੀ20 ਮੈਂਚਾਂ ਵਿੱਚ 137 ਦੀ ਸਟ੍ਰਾਇਕ ਰੇਟ ਨਾਲ 4188 ਦੌੜਾਂ ਬਣਾਈਆਂ। ਕੋਹਲੀ ਨੇ 252 IPL ਮੈਚਾਂ ਵਿੱਚ 132 ਦੀ ਸਟ੍ਰਾਇਕ ਰੇਟ ਨਾਲ 8004 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ ਆਈਪੀਐਲ ਵਿੱਚ 8 ਸੈਂਕੜੇ ਲਾਏ ਪਰ ਟੀ20 ਇੰਟਰਨੈਸ਼ਨਲ ਵਿੱਚ ਉਨ੍ਹਾਂ ਦੇ ਨਾਂਅ ਸਿਰਫ਼ ਇੱਕ ਸੈਂਕੜਾ ਹੈ।