ਰਣਜੀ ਟਰਾਫੀ ਦੇ ਆਖ਼ਰੀ ਰਾਊਂਡ ਦੀ ਸ਼ੁਰੂਆਤ ਹੋ ਚੁੱਕੀ ਹੈ।

Published by: ਗੁਰਵਿੰਦਰ ਸਿੰਘ

ਭਾਰਤੀ ਟੀਮ ਦੇ ਕਈ ਖਿਡਾਰੀ ਲੰਬੇ ਸਮੇਂ ਬਾਅਦ ਰਣਜੀ ਟਰਾਫੀ ਖੇਡਣ ਲਈ ਉੱਤਰੇ ਸਨ।

ਪਰ ਇਨ੍ਹਾਂ ਵੱਡੇ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਰਮਨਾਕ ਰਿਹਾ ਹੈ।



ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ 2015 ਤੋਂ ਬਾਅਦ ਰਣਜੀ ਖੇਡਣ ਲਈ ਮੈਦਾਨ ਵਿੱਚ ਉੱਤਰੇ ਸਨ



ਪਰ ਉਹ ਜੰਮੂ ਕਸ਼ਮੀਰ ਦੇ ਖ਼ਿਲਾਫ਼ 3 ਦੌੜਾਂ ਬਣਾਕੇ ਹੀ ਆਉਟ ਹੋ ਗਏ।



ਉੱਥੇ ਹੀ ਯਸ਼ਸਵੀ ਜੈਸਵਾਲ ਵੀ 4 ਦੌੜਾਂ ਬਣਾਕੇ ਹੀ ਆਉਟ ਹੋ ਗਏ।



ਟੀਮ ਵਿੱਚ ਵਾਪਸੀ ਦੀ ਕੋਸ਼ਿਸ਼ ਕਰ ਰਹੇ ਅਜਿੰਕੇ ਰਹਾਣੇ 12 ਤੇ ਸ਼ੇਅਸ ਅਈਅਰ 11 ਦੌੜਾਂ ਬਣਾਕੇ ਆਉਟ ਹੋ ਗਏ।



ਸ਼ੁਭਮਨ ਗਿੱਲ ਵੀ ਪੰਜਾਬ ਲਈ ਓਪਨਿੰਗ ਕਰਨ ਪਹੁੰਚੇ ਮਹਿਜ਼ 4 ਦੌੜਾਂ ਬਣਾਕੇ ਆਉਟ ਹੋ ਗਏ।।



ਰਿਸ਼ਭ ਪੰਤ ਨੇ ਕੁਝ ਕਮਾਲ ਨਹੀਂ ਕੀਤਾ ਸਗੋਂ 1 ਰਨ ਬਣਾਕੇ ਹੀ ਆਉਟ ਹੋ ਗਏ।