ਰੋਹਿਤ ਸ਼ਰਮਾ ਦੀ ਅਗਵਾਈ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਨੇ 2024 ਦਾ ਟੀ-20 ਵਿਸ਼ਵ ਕੱਪ ਜਿੱਤ ਲਿਆ ਹੈ। ਭਾਰਤ ਨੇ ਖ਼ਿਤਾਬੀ ਮੁਕਾਬਲੇ ਵਿੱਚ ਦੱਖਣੀ ਅਫ਼ਰੀਕਾ ਨੂੰ ਸੱਤ ਦੌੜਾਂ ਨਾਲ ਮਾਤ ਦਿੱਤੀ।



ਇਹ ਟੀ-20 ਵਿਸ਼ਵ ਕੱਪ ਦਾ 9ਵਾਂ ਐਡੀਸ਼ਨ ਸੀ।



ਇਸ ਨਾਲ ਪ੍ਰਸ਼ੰਸਕ ਹੁਣ ਜਾਣਨਾ ਚਾਹੁੰਦੇ ਹਨ ਕਿ ਅਗਲਾ T20 World Cup ਕਦੋਂ ਖੇਡਿਆ ਜਾਵੇਗਾ। ਹੁਣ ਅਗਲੇ ਵਿਸ਼ਵ ਕੱਪ ਬਾਰੇ ਸਾਰੀ ਜਾਣਕਾਰੀ ਲਈ ਜਾਣੋ ਪੂਰਾ ਵੇਰਵਾ...



ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਹੁਣ ਅਗਲਾ ਟੀ-20 ਵਿਸ਼ਵ ਕੱਪ 2026 ਵਿੱਚ ਖੇਡਿਆ ਜਾਵੇਗਾ। ਆਈਸੀਸੀ ਨੇ 2026 ਟੀ-20 ਵਿਸ਼ਵ ਕੱਪ ਲਈ ਫਰਵਰੀ ਤੋਂ ਮਾਰਚ ਦੀ ਵਿੰਡੋ ਦਿੱਤੀ ਹੈ।



2026 ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਟੀ-20 ਵਿਸ਼ਵ ਕੱਪ ਦਾ ਦਸਵਾਂ ਸੰਸਕਰਨ ਹੋਵੇਗਾ। ਇਸ ਵਿਸ਼ਵ ਕੱਪ 'ਚ ਕੁੱਲ 20 ਟੀਮਾਂ ਹਿੱਸਾ ਲੈਣਗੀਆਂ ICC ਨੇ ਅਗਲੇ ਵਿਸ਼ਵ ਕੱਪ ਬਾਰੇ ਪਹਿਲਾਂ ਹੀ ਕਈ ਜਾਣਕਾਰੀਆਂ ਦਿੱਤੀਆਂ ਹਨ।



ਅਗਲਾ ਵਿਸ਼ਵ ਕੱਪ ਯਾਨੀ 2026 ਟੀ-20 ਵਿਸ਼ਵ ਕੱਪ ਭਾਰਤ ਅਤੇ ਸ਼੍ਰੀਲੰਕਾ ਵਿੱਚ ਖੇਡਿਆ ਜਾਵੇਗਾ। ਦੋਵੇਂ ਦੇਸ਼ ਸਾਂਝੇ ਤੌਰ 'ਤੇ ਇਸ ਦੀ ਮੇਜ਼ਬਾਨੀ ਕਰਨਗੇ।



2024 ਟੀ-20 ਵਿਸ਼ਵ ਕੱਪ ਦੀਆਂ ਸੁਪਰ-8 ਟੀਮਾਂ ਨੇ 2026 ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਮੇਜ਼ਬਾਨ ਹੋਣ ਕਾਰਨ ਭਾਰਤ ਅਤੇ ਸ੍ਰੀਲੰਕਾ ਪਹਿਲਾਂ ਹੀ ਇਸ ਦਾ ਹਿੱਸਾ ਬਣ ਚੁੱਕੇ ਹਨ।



ਰਿਪੋਰਟ ਮੁਤਾਬਕ 2026 ਟੀ-20 ਵਿਸ਼ਵ ਕੱਪ ਦੇ ਜ਼ਿਆਦਾਤਰ ਮੈਚ ਭਾਰਤ 'ਚ ਖੇਡੇ ਜਾਣਗੇ। ਇਸ ਗਲੋਬਲ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਅਮਰੀਕਾ ਦੀ ਟੀਮ ਵੀ ਭਾਰਤ ਆਵੇਗੀ।



ਤੁਹਾਨੂੰ ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ 2026 ਦਾ ਆਯੋਜਨ ਭਾਰਤ ਅਤੇ ਸ਼੍ਰੀਲੰਕਾ ਵਿੱਚ ਹੋਣਾ ਹੈ। ਇਹ ਫਰਵਰੀ ਵਿੱਚ ਸ਼ੁਰੂ ਹੋ ਸਕਦਾ ਹੈ।



ਟੀ-20 ਵਿਸ਼ਵ ਕੱਪ 'ਚ ਕੁੱਲ 20 ਟੀਮਾਂ ਹਿੱਸਾ ਲੈਣਗੀਆਂ। ਇਸ ਵਿੱਚ 12 ਨੇ ਕੁਆਲੀਫਾਈ ਕੀਤਾ ਹੈ। ਜਦਕਿ 8 ਟੀਮਾਂ ਕੁਆਲੀਫਾਇਰ ਰਾਹੀਂ ਆਉਣਗੀਆਂ।