Sports Breaking: ਚੋਟੀ ਦਾ ਕਬੱਡੀ ਖਿਡਾਰੀ ਵੀਰੀ ਢੈਪਈ (Veeri Dhaipai) ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕਬੱਡੀ ਵਿੱਚ ਵਾਹੋ-ਵਾਹੀ ਖੱਟਣ ਵਾਲਾ ਇਹ ਖਿਡਾਰੀ ਕੋਮਾ ‘ਚ ਚਲਾ ਗਿਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਉਹ ਪਿਛਲੇ ਇੱਕ ਸਾਲ ਤੋਂ ਮੰਜੇ ‘ਤੇ ਪਿਆ ਹੈ ਅਤੇ ਉਸਦੇ ਮਾਪੇ ਉਸ ਦੀ ਸੇਵਾ ਕਰਨ ਵਿੱਚ ਲੱਗੇ ਹੋਏ ਹਨ। ਉਸਦੀ ਅਜਿਹੀ ਹਾਲਤ ਨਾ ਸਿਰਫ ਮਾਤਾ ਅਤੇ ਪਿਤਾ ਦੀਆਂ ਅੱਖਾਂ ਨਮ ਕਰ ਰਹੀ ਹੈ, ਸਗੋਂ ਇਸ ਦੌਰਾਨ ਪ੍ਰਸ਼ੰਸਕ ਵੀ ਉਸਦੀ ਇਹ ਹਾਲਤ ਵੇਖ ਸਦਮੇ ਵਿੱਚ ਹਨ। ਇਸ ਵਿਚਾਲੇ ਕਬੱਡੀ ਖਿਡਾਰੀ ਵੀਰੀ ਢੈਪਈ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਵੇਖ ਲੋਕ ਵੀ ਭਾਵੁਕ ਹੋ ਰਹੇ ਹਨ। ਇਸ ਦੌਰਾਨ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਪੁੱਤਰ ਬੁਢਾਪੇ ਵੇਲੇ ਉਨ੍ਹਾਂ ਦਾ ਸਹਾਰਾ ਬਣਨਾ ਸੀ ਉਹ ਮੰਜੇ ‘ਤੇ ਖੁਦ ਮਾਪਿਆਂ ਦੇ ਸਹਾਰੇ ਉੱਠਦਾ ਬੈਠਦਾ ਹੈ। ਹਾਲਾਤਾਂ ਨੇ ਉਸ ਨੂੰ ਇਸ ਮੁਕਾਮ ‘ਤੇ ਲਿਆ ਕੇ ਖੜ੍ਹੇ ਕਰ ਦਿੱਤਾ ਹੈ ਕਿ ਉਹ ਨਾਂ ਤਾਂ ਜਿਉਂਦਿਆਂ ‘ਚ ਅਤੇ ਨਾ ਹੀ ਮਰਿਆ ‘ਚ ਹੈ। ਦੱਸ ਦੇਈਏ ਕਿ ਵੀਰੀ ਢੈਪਈ ਕੋਮਾ ‘ਚ ਚਲਾ ਗਿਆ ਹੈ। ਇੱਕ ਸਾਲ ਪਹਿਲਾਂ ਉਸ ‘ਤੇ ਪਿੰਡ ਦੇ ਹੀ ਮੁੰਡਿਆਂ ਨੇ ਹਮਲਾ ਕਰ ਦਿੱਤਾ ਸੀ। ਜਿਸ ਤੋਂ ਬਾਅਦ ਵੀਰੀ ਢੈਪਈ ਕੋਮਾ ‘ਚ ਚਲਿਆ ਗਿਆ ਅਤੇ ਇਸ ਤੋਂ ਬਾਅਦ ਉਸ ਦੀ ਲੱਤ ਵੀ ਵੱਢਣੀ ਪਈ। ਕੁਝ ਮੁੰਡਿਆਂ ਨੇ ਵੀਰੀ ਦੇ ਪਿੱਛੇ ਕਾਰ ਲਗਾ ਲਈ ਅਤੇ ਕਾਰ ਉਸ ਦੀ ਬਾਈਕ ‘ਚ ਮਾਰੀ। ਵੀਰੀ ਢੈਪਈ ਦੇ ਨਾਲ ਉਸ ਵੇਲੇ ਇੱਕ ਮੁੰਡਾ ਵੀ ਮੌਜੂਦ ਸੀ, ਜਿਸ ਦੀ ਬਾਂਹ ਟੁੱਟ ਗਈ ਸੀ। ਇਹ ਕਬੱਡੀ ਖਿਡਾਰੀ ਨਾਲ ਦਰਦਨਾਕ ਹਾਸਦਾ ਵਾਪਰਨ ਤੋਂ ਬਾਅਦ ਉਹ ਕਦੇਂ ਵੀ ਆਪਣੀ ਸਧਾਰਨ ਜ਼ਿੰਦਗੀ ਵਿੱਚ ਵਾਪਸ ਨਾ ਆ ਸਕਿਆ। ਕਾਬਿਲੇਗੌਰ ਹੈ ਕਿ ਵੀਰੀ ਢੈਪਈ ਨੂੰ ਬਚਪਨ ਤੋਂ ਹੀ ਕਬੱਡੀ ਖੇਡਣ ਦਾ ਸ਼ੌਂਕ ਸੀ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਵੀਰੀ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਵੇਖੀ ਨਹੀਂ ਜਾਂਦੀ। ਪਿਤਾ ਦਾ ਕਹਿਣਾ ਹੈ ਕਿ ਦਿਹਾੜੀਆਂ ਕਰ-ਕਰ ਕੇ ਉਸ ਨੂੰ ਪਾਲਿਆ ਹੈ ਅਤੇ ਹੁਣ ਜਦੋਂ ਉਹ ਕਮਾਉਣ ਦੀ ਵਾਰੀ ਆਈ ਤਾਂ ਲੋਕਾਂ ਨੇ ਉਸ ਨੂੰ ਬੈੱਡ ‘ਤੇ ਪਾ ਦਿੱਤਾ ਹੈ। ਹਮਲਾ ਕਰਨ ਵਾਲੇ ਕਹਿੰਦੇ ਸਨ ਕਿ ਵੀਰੀ ਨੂੰ ਖੇਡਣ ਨਹੀਂ ਦੇਣਾ ਅਤੇ ਈਰਖਾ ਦੇ ਕਾਰਨ ਉਸ ਦੀ ਅਜਿਹੀ ਹਾਲਤ ਕਰ ਦਿੱਤੀ।