Mohammed Shami And Sania Mirza Wedding News: ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਤਲਾਕ ਦੀਆਂ ਖਬਰਾਂ ਨੂੰ ਲੈ ਸੁਰਖੀਆਂ ਵਿੱਚ ਰਹੇ। ਕੁਝ ਦਿਨਾਂ ਬਾਅਦ ਸ਼ੋਏਬ ਮਲਿਕ ਨੇ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕਰਵਾ ਲਿਆ। ਹਾਲਾਂਕਿ ਪਿਛਲੇ ਇੱਕ ਸਾਲ ਤੋਂ ਸਾਨੀਆ ਅਤੇ ਸ਼ੋਏਬ ਦੇ ਤਲਾਕ ਦੀਆਂ ਖਬਰਾਂ ਆ ਰਹੀਆਂ ਸਨ। ਸ਼ੋਏਬ ਦੇ ਨਵੇਂ ਵਿਆਹ ਤੋਂ ਬਾਅਦ ਸਾਨੀਆ ਦਾ ਨਾਂ ਭਾਰਤੀ ਕ੍ਰਿਕਟਰ ਨਾਲ ਜੋੜਿਆ ਜਾ ਰਿਹਾ ਹੈ। ਦਰਅਸਲ, ਸਾਨੀਆ ਨੂੰ ਲੈ ਕੇ ਪ੍ਰਸ਼ੰਸਕ ਦੋ ਤਰ੍ਹਾਂ ਦੇ ਦਾਅਵੇ ਕਰ ਰਹੇ ਹਨ। ਇੱਥੇ ਅਸੀਂ ਤੁਹਾਨੂੰ ਦੋਵਾਂ ਦਾਅਵਿਆਂ ਦੀ ਸੱਚਾਈ ਦੱਸਣ ਜਾ ਰਹੇ ਹਾਂ। ਪਹਿਲਾ ਦਾਅਵਾ- ਸੋਸ਼ਲ ਮੀਡੀਆ 'ਤੇ ਪਿਛਲੇ ਕਈ ਦਿਨਾਂ ਤੋਂ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਸਾਨੀਆ ਮਿਰਜ਼ਾ ਅਤੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਹਨ। ਇਸ ਤਸਵੀਰ 'ਚ ਦੋਵੇਂ ਵਿਆਹ ਦੀਆਂ ਪੋਸ਼ਾਕਾਂ 'ਚ ਨਜ਼ਰ ਆ ਰਹੇ ਹਨ। ਲੋਕ ਦਾਅਵਾ ਕਰ ਰਹੇ ਹਨ ਕਿ ਸ਼ੋਏਬ ਮਲਿਕ ਤੋਂ ਵੱਖ ਹੋਣ ਤੋਂ ਬਾਅਦ ਸਾਨੀਆ ਮਿਰਜ਼ਾ ਨੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨਾਲ ਵਿਆਹ ਕਰ ਲਿਆ ਹੈ। ਹਾਲਾਂਕਿ ਇਹ ਦਾਅਵਾ ਪੂਰੀ ਤਰ੍ਹਾਂ ਗਲਤ ਹੈ। ਸਾਨੀਆ ਨੇ ਅਜੇ ਤੱਕ ਦੂਜਾ ਵਿਆਹ ਨਹੀਂ ਕੀਤਾ ਹੈ। ਦੋਹਾਂ ਦੀ ਵਿਆਹ ਦੇ ਪਹਿਰਾਵੇ 'ਚ ਲੱਗੀ ਤਸਵੀਰ ਵੀ ਫਰਜ਼ੀ ਹੈ। ਇਹ ਫੋਟੋ AI ਆਧਾਰਿਤ ਹੈ। ਦੂਜਾ ਦਾਅਵਾ- ਸਾਨੀਆ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਜਲਦ ਹੀ ਮੁਹੰਮਦ ਸ਼ਮੀ ਨਾਲ ਵਿਆਹ ਕਰੇਗੀ। ਦੋਵਾਂ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਇਹ ਸਾਰੀਆਂ ਤਸਵੀਰਾਂ AI ਆਧਾਰਿਤ ਹਨ। ਸਾਨੀਆ ਅਤੇ ਸ਼ਮੀ ਵਿਚਾਲੇ ਕੁਝ ਵੀ ਨਹੀਂ ਹੈ। ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਦਾਅਵੇ ਪੂਰੀ ਤਰ੍ਹਾਂ ਮਨਘੜਤ ਹਨ।