Sports News: ਕ੍ਰਿਕਟ ਜਗਤ ਵਿੱਚ ਇਸ ਸਮੇਂ ਏਸ਼ੀਆ ਕੱਪ ਨੂੰ ਲੈ ਜ਼ੋਰਾਂ ਤੇ ਤਿਆਰੀਆਂ ਚੱਲ ਰਹੀਆਂ ਹਨ। ਇਸ ਵਿਚਾਲੇ ਇੱਕ ਬੁਰੀ ਖਬਰ ਸਾਹਮਣੇ ਆਈ ਹੈ।



ਦਰਅਸਲ, ਆਸਟ੍ਰੇਲੀਆ ਦੇ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਮਾਈਕਲ ਕਲਾਰਕ ਨੂੰ ਸਕਿਨ ਦੇ ਕੈਂਸਰ ਦਾ ਪਤਾ ਲੱਗਿਆ ਹੈ। 44 ਸਾਲਾ ਕਲਾਰਕ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ...



ਅਤੇ ਲੋਕਾਂ ਨੂੰ ਨਿਯਮਤ ਸਿਹਤ ਜਾਂਚ ਕਰਵਾਉਣ ਦੀ ਅਪੀਲ ਕੀਤੀ। 'ਸਕਿਨ ਦਾ ਕੈਂਸਰ ਅਸਲੀ ਹੈ! ਖਾਸ ਕਰਕੇ ਆਸਟ੍ਰੇਲੀਆ ਵਿੱਚ। ਅੱਜ ਮੇਰੀ ਨੱਕ ਵਿੱਚੋਂ ਇੱਕ ਹੋਰ ਕੈਂਸਰ ਵਾਲੀ ਗੰਢ ਕੱਢੀ ਗਈ।



ਇਹ ਇੱਕ ਫ੍ਰੈਂਡਲੀ ਰਿਮਾਈਂਡਰ ਹੈ ਕਿ ਤੁਸੀ ਆਪਣੀ ਸਕਿਨ ਦੀ ਜਾਂਚ ਕਰਦੇ ਰਹੋ। ਇਲਾਜ ਨਾਲੋਂ ਬਿਹਤਰ ਹੈ ਰੋਕਥਾਮ, ਪਰ ਮੇਰੇ ਮਾਮਲੇ ਵਿੱਚ ਨਿਯਮਤ ਜਾਂਚ ਅਤੇ ਸ਼ੁਰੂਆਤੀ ਪਛਾਣ ਹੀ ਸਭ ਤੋਂ ਅਹਿਮ ਹੈ।



ਸ਼ੁਕਰ ਹੈ ਕਿ ਡਾ. ਬਿਸ਼ ਸੋਲੀਮਨ ਨੇ ਸਮੇਂ ਸਿਰ ਇਸਨੂੰ ਫੜ ਲਿਆ।' ਮਾਈਕਲ ਕਲਾਰਕ ਦਾ ਸਕਿਨ ਕੈਂਸਰ ਨਾਲ ਸਾਹਮਣਾ ਨਵਾਂ ਨਹੀਂ ਹੈ। ਉਨ੍ਹਾਂ ਨੂੰ ਪਹਿਲੀ ਵਾਰ 2006 ਵਿੱਚ ਚਮੜੀ ਦੇ ਕੈਂਸਰ ਦਾ ਪਤਾ ਲੱਗਿਆ ਸੀ।



ਇਸ ਤੋਂ ਬਾਅਦ, 2019 ਵਿੱਚ ਤਿੰਨ ਗੈਰ-ਮੇਲਾਨੋਮਾ ਜਖਮਾਂ ਦੀ ਵੀ ਪਛਾਣ ਕੀਤੀ ਗਈ ਸੀ। ਉਸ ਸਮੇਂ ਵੀ, ਕਲਾਰਕ ਨੇ ਲੋਕਾਂ ਨੂੰ ਸੂਰਜ ਤੋਂ ਆਪਣੇ ਆਪ ਨੂੰ ਬਚਾਉਣ ਲਈ ਵਾਧੂ ਸਾਵਧਾਨੀਆਂ ਵਰਤਣ...



ਅਤੇ ਨਿਯਮਤ ਤੌਰ 'ਤੇ ਆਪਣੀ ਚਮੜੀ ਦੀ ਜਾਂਚ ਕਰਵਾਉਂਦੇ ਰਹਿਣ ਦੀ ਅਪੀਲ ਕੀਤੀ ਸੀ। ਆਪਣੀ ਸ਼ਾਨਦਾਰ ਬੱਲੇਬਾਜ਼ੀ ਅਤੇ ਸ਼ਾਨਦਾਰ ਹੁਨਰ ਲਈ ਮਸ਼ਹੂਰ, ਕਲਾਰਕ ਨੇ 2003 ਤੋਂ 2015 ਤੱਕ ਆਸਟ੍ਰੇਲੀਆ ਲਈ 115 ਟੈਸਟ (8643 ਦੌੜਾਂ),



245 ਵਨਡੇ (7981 ਦੌੜਾਂ) ਅਤੇ 34 ਟੀ-20 ਅੰਤਰਰਾਸ਼ਟਰੀ (488 ਦੌੜਾਂ) ਖੇਡੇ। ਉਨ੍ਹਾਂ ਨੇ ਟੈਸਟ, ਵਨਡੇ ਅਤੇ ਟੀ-20 ਦੇ ਤਿੰਨਾਂ ਫਾਰਮੈਟਾਂ ਵਿੱਚ ਆਸਟ੍ਰੇਲੀਆ ਦੀ ਕਪਤਾਨੀ ਕੀਤੀ।



ਚਮੜੀ ਦਾ ਕੈਂਸਰ ਅਸਧਾਰਨ ਚਮੜੀ ਸੈੱਲਾਂ ਦੇ ਬੇਕਾਬੂ ਵਾਧੇ ਕਾਰਨ ਹੁੰਦਾ ਹੈ। ਇਸਦਾ ਮੁੱਖ ਕਾਰਨ ਸੂਰਜ ਦੀਆਂ ਅਲਟਰਾਵਾਇਲਟ (ਯੂਵੀ) ਕਿਰਨਾਂ ਜਾਂ ਟੈਨਿੰਗ ਬੈੱਡਾਂ ਦੀ ਬਹੁਤ ਜ਼ਿਆਦਾ ਵਰਤੋਂ ਹੈ।



ਇਹ ਦੁਨੀਆ ਦਾ ਸਭ ਤੋਂ ਆਮ ਕੈਂਸਰ ਹੈ, ਜਿਸ ਵਿੱਚ ਜਲਦੀ ਪਤਾ ਲਗਾਉਣਾ ਅਤੇ ਇਲਾਜ ਕਰਨਾ ਬਹੁਤ ਮਹੱਤਵਪੂਰਨ ਹੈ।