ਸ਼ੁਭਮਨ ਗਿੱਲ ਨੇ ਇੰਗਲੈਂਡ ਵਿਰੁੱਧ ਤੀਜੇ ਇੱਕ ਰੋਜ਼ਾ ਮੈਚ ਵਿੱਚ ਸੈਂਕੜਾ ਲਾ ਕੇ ਕਈ ਵੱਡੇ ਰਿਕਾਰਡ ਬਣਾ ਧਰੇ।

ਇਸ ਪਾਰੀ ਨੂੰ ਖੇਡ ਕੇ ਗਿੱਲ 50 ਵਨਡੇ ਪਾਰੀਆਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ।

50 ਇੱਕ ਰੋਜ਼ਾ ਪਾਰੀਆਂ ਤੋਂ ਬਾਅਦ ਗਿੱਲ ਦੇ ਨਾਮ 2,587 ਦੌੜਾਂ ਹਨ ਤੇ ਇਸ ਸਬੰਧ ਵਿੱਚ ਉਸ ਨੇ ਵਿਰਾਟ ਕੋਹਲੀ ਤੇ ਹਾਸ਼ਿਮ ਅਮਲਾ ਸਮੇਤ ਕਈ ਮਹਾਨ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ।

ਇਸ ਮਾਮਲੇ ਵਿੱਚ ਗਿੱਲ ਨੇ ਦੱਖਣੀ ਅਫਰੀਕਾ ਦੇ ਮਹਾਨ ਖਿਡਾਰੀ ਹਾਸ਼ਿਮ ਅਮਲਾ ਦਾ ਰਿਕਾਰਡ ਤੋੜ ਦਿੱਤਾ ਹੈ, ਜਿਸ ਨੇ ਆਪਣੀਆਂ ਪਹਿਲੀਆਂ 50 ਇੱਕ ਰੋਜ਼ਾ ਪਾਰੀਆਂ ਵਿੱਚ 2,486 ਦੌੜਾਂ ਬਣਾਈਆਂ ਸਨ।