T20 World Cup 2024: ਟੀਮ ਇੰਡੀਆ ਟੀ-20 ਵਿਸ਼ਵ ਕੱਪ ਖੇਡਣ ਲਈ ਅਮਰੀਕਾ ਪਹੁੰਚ ਅਭਿਆਸ ਵਿੱਚ ਜੁੱਟ ਚੁੱਕੀ ਹੈ।



ਦੱਸ ਦੇਈਏ ਕਿ 1 ਜੂਨ ਨੂੰ ਭਾਰਤੀ ਟੀਮ ਨੇ ਬੰਗਲਾਦੇਸ਼ ਖਿਲਾਫ ਅਭਿਆਸ ਮੈਚ 'ਚ ਵੀ ਹਿੱਸਾ ਲਿਆ ਸੀ। ਇਸ ਮੈਚ ਵਿੱਚ ਭਾਰਤੀ ਟੀਮ ਨੇ ਬੰਗਲਾਦੇਸ਼ੀ ਟੀਮ ਨੂੰ 60 ਦੌੜਾਂ ਨਾਲ ਹਰਾਇਆ।



ਭਾਰਤੀ ਟੀਮ ਦੇ ਸਾਰੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਪ੍ਰਦਰਸ਼ਨ ਦੀ ਬਦੌਲਤ ਟੀਮ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ।



ਪਰ ਟੀ-20 ਵਿਸ਼ਵ ਕੱਪ ਦੇ ਮੁੱਖ ਮੈਚ ਤੋਂ ਪਹਿਲਾਂ ਹੀ ਭਾਰਤੀ ਸਮਰਥਕਾਂ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਨੇ ਆਪਣੇ ਕਰੀਅਰ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ।



ਭਾਰਤੀ ਟੀਮ ਟੀ-20 ਵਿਸ਼ਵ ਕੱਪ ਖੇਡਣ ਲਈ ਅਮਰੀਕਾ ਪਹੁੰਚ ਚੁੱਕੀ ਹੈ ਅਤੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਭਾਰਤੀ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼



ਦਿਨੇਸ਼ ਕਾਰਤਿਕ ਨੇ ਸੰਨਿਆਸ ਦਾ ਐਲਾਨ ਕਰਕੇ ਸਾਰੇ ਸਮਰਥਕਾਂ ਨੂੰ ਨਿਰਾਸ਼ ਕਰ ਦਿੱਤਾ ਹੈ। ਦਿਨੇਸ਼ ਕਾਰਤਿਕ ਨੇ ਕੱਲ ਭਾਵ 1 ਜੂਨ ਨੂੰ ਆਪਣੇ ਜਨਮ ਦਿਨ ਦੇ ਮੌਕੇ 'ਤੇ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।



ਕੁਝ ਹਫ਼ਤੇ ਪਹਿਲਾਂ ਹੀ ਦਿਨੇਸ਼ ਕਾਰਤਿਕ ਨੇ ਵੀ ਆਈਪੀਐਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ ਅਤੇ ਹੁਣ ਉਹ ਕੁਮੈਂਟੇਟਰ ਵਜੋਂ ਨਜ਼ਰ ਆ ਸਕਦੇ ਹਨ।



ਦਿਨੇਸ਼ ਕਾਰਤਿਕ ਉਨ੍ਹਾਂ ਚੋਣਵੇਂ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਐਮਐਸ ਧੋਨੀ ਦੇ ਸਮੇਂ ਵਿੱਚ ਖੇਡਣ ਕਾਰਨ ਜ਼ਿਆਦਾ ਮੌਕੇ ਨਹੀਂ ਮਿਲੇ ਸਨ।



ਹਾਲਾਂਕਿ ਧੋਨੀ ਤੋਂ ਪਹਿਲਾਂ ਦਿਨੇਸ਼ ਕਾਰਤਿਕ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕੀਤਾ ਸੀ ਪਰ ਫਿਰ ਵੀ ਕਪਤਾਨ ਅਤੇ ਚੋਣਕਾਰਾਂ ਨੇ ਧੋਨੀ 'ਤੇ ਜ਼ਿਆਦਾ ਭਰੋਸਾ ਦਿਖਾਇਆ।



ਹਾਲਾਂਕਿ, ਦਿਨੇਸ਼ ਕਾਰਤਿਕ ਨੇ ਕਦੇ ਵੀ ਐਮਐਸ ਧੋਨੀ ਅਤੇ ਪ੍ਰਬੰਧਨ ਨੂੰ ਆਪਣੇ ਛੋਟੇ ਕਰੀਅਰ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਅਤੇ ਉਸਨੂੰ ਹਮੇਸ਼ਾ ਇੱਕ ਟੀਮ-ਮੈਨ ਦੇ ਰੂਪ ਵਿੱਚ ਦੇਖਿਆ ਗਿਆ ਹੈ।



Thanks for Reading. UP NEXT

ਰੋਹਿਤ ਸ਼ਰਮਾ ਸਣੇ ਇਨ੍ਹਾਂ 4 ਦਿੱਗਜਾਂ ਦੇ ਕਰੀਅਰ 'ਤੇ ਮੰਡਰਾ ਰਿਹਾ ਖਤਰਾ, ਜਾਣੋ ਵਜ੍ਹਾ

View next story