T20 World Cup: ਟੀਮ ਇੰਡੀਆ ਨੇ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ 'ਚ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤ ਲਿਆ ਹੈ।



ਰੋਹਿਤ ਸ਼ਰਮਾ ਦੀ ਕਪਤਾਨੀ 'ਚ ਟੀਮ ਇੰਡੀਆ ਨੇ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂਅ ਕੀਤਾ।



ਇਸ ਦੌਰਾਨ ਟੀ-20 ਵਿਸ਼ਵ ਕੱਪ 'ਚ ਸ਼ਾਮਲ ਦਿੱਗਜ ਖਿਡਾਰੀ ਨੂੰ ਬ੍ਰੇਨ ਹੈਮਰੇਜ ਹੋ ਗਿਆ ਹੈ। ਜਿਸ ਤੋਂ ਬਾਅਦ ਹੁਣ ਉਹ ਹਸਪਤਾਲ ਵਿੱਚ ਆਪਣੇ ਆਖਰੀ ਸਾਹ ਗਿਣ ਰਹੇ ਹਨ।



ਬੰਗਲਾਦੇਸ਼ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਅਨੁਭਵੀ ਬੱਲੇਬਾਜ਼ ਤਮੀਮ ਇਕਬਾਲ ਦੇ ਵੱਡੇ ਭਰਾ ਨਫੀਸ ਇਕਬਾਲ ਨੂੰ ਬ੍ਰੇਨ ਹੈਮਰੇਜ ਹੋ ਗਿਆ ਹੈ।



ਬ੍ਰੇਨ ਹੈਮਰੇਜ ਤੋਂ ਪੀੜਤ ਹੋਣ ਤੋਂ ਤੁਰੰਤ ਬਾਅਦ, ਉਨ੍ਹਾਂ ਨੂੰ ਚਟਗਾਂਵ ਸਥਿਤ ਉਨ੍ਹਾਂ ਦੇ ਘਰ ਤੋਂ ਏਅਰ ਐਂਬੂਲੈਂਸ ਰਾਹੀਂ ਢਾਕਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।



ਨਫੀਸ ਇਕਬਾਲ ਦੀ ਉਮਰ 39 ਸਾਲ ਹੈ ਅਤੇ ਉਹ ਇਸ ਸਮੇਂ ਢਾਕਾ ਦੇ ਇਕ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।



ਨਫੀਸ ਇਕਬਾਲ ਦੀ ਗੱਲ ਕਰੀਏ ਤਾਂ ਵੈਸਟਇੰਡੀਜ਼ ਅਤੇ ਅਮਰੀਕਾ 'ਚ ਹੋਏ ਟੀ-20 ਵਿਸ਼ਵ ਕੱਪ 'ਚ ਨਫੀਸ ਇਕਬਾਲ ਬੰਗਲਾਦੇਸ਼ ਕ੍ਰਿਕਟ ਟੀਮ ਦੇ ਪ੍ਰਬੰਧਨ 'ਚ ਲਾਜਿਸਟਿਕ ਮੈਨੇਜਰ ਦੀ ਭੂਮਿਕਾ ਨਿਭਾ ਰਿਹਾ ਸੀ।



ਬੰਗਲਾਦੇਸ਼ ਟੀਮ ਦੇ ਸੁਪਰ 8 ਗੇੜ ਤੋਂ ਬਾਹਰ ਹੋਣ ਤੋਂ ਬਾਅਦ ਉਹ ਵੀ ਟੀਮ ਨਾਲ ਬੰਗਲਾਦੇਸ਼ ਵਾਪਸ ਪਰਤਿਆ ਸੀ ਪਰ 5 ਜੁਲਾਈ ਨੂੰ ਉਸ ਨੇ ਬ੍ਰੇਨ ਹੈਮਰੇਜ ਦੀ ਸ਼ਿਕਾਇਤ ਕੀਤੀ ਸੀ।



ਜਿਸ ਤੋਂ ਬਾਅਦ ਬੰਗਲਾਦੇਸ਼ ਦੇ ਸਾਬਕਾ ਖਿਡਾਰੀ ਨਫੀਸ ਇਕਬਾਲ ਹਸਪਤਾਲ 'ਚ ਭਰਤੀ ਹਨ। ਨਫੀਸ ਇਕਬਾਲ ਨੇ ਅੰਤਰਰਾਸ਼ਟਰੀ ਪੱਧਰ 'ਤੇ ਬੰਗਲਾਦੇਸ਼ ਲਈ 11 ਟੈਸਟ ਅਤੇ 16 ਵਨਡੇ ਮੈਚ ਖੇਡੇ ਹਨ।



ਅੰਤਰਰਾਸ਼ਟਰੀ ਪੱਧਰ 'ਤੇ ਖੇਡੇ ਗਏ 11 ਟੈਸਟ ਮੈਚਾਂ 'ਚ ਨਫੀਸ ਇਕਬਾਲ ਨੇ 518 ਦੌੜਾਂ ਅਤੇ 16 ਵਨਡੇ ਮੈਚਾਂ 'ਚ 309 ਦੌੜਾਂ ਬਣਾਈਆਂ ਹਨ। ਇਨ੍ਹਾਂ 16 ਮੈਚਾਂ 'ਚ ਨਫੀਸ ਇਕਬਾਲ ਨੇ 2 ਅਰਧ ਸੈਂਕੜੇ ਦੀ ਪਾਰੀ ਖੇਡੀ ਹੈ।