Virat Kohli: ਆਈਪੀਐੱਲ 2024 ਦੇ ਪਹਿਲੇ ਮੈਚ ਵਿੱਚ, ਚੇਨਈ ਸੁਪਰ ਕਿੰਗਜ਼ (CSK) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਭਿੜ ਗਏ। ਸੀਜ਼ਨ ਸ਼ੁਰੂ ਹੁੰਦੇ ਹੀ ਵਿਰਾਟ ਕੋਹਲੀ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਰਿਕਾਰਡ ਬਣਾਏ ਹਨ ਪਰ ਹੁਣ ਉਨ੍ਹਾਂ ਨੇ ਆਪਣੇ ਟੀ-20 ਕਰੀਅਰ 'ਚ 12,000 ਦੌੜਾਂ ਪੂਰੀਆਂ ਕਰ ਲਈਆਂ ਹਨ ਅਤੇ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣ ਗਏ ਹਨ। ਉਹ 12 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਭਾਰਤੀ ਅਤੇ ਦੁਨੀਆ ਦਾ ਛੇਵਾਂ ਬੱਲੇਬਾਜ਼ ਬਣ ਗਿਆ ਹੈ। ਆਈਪੀਐੱਲ 2024 ਦੇ ਪਹਿਲੇ ਮੈਚ 'ਚ CSK ਦੇ ਖਿਲਾਫ 6 ਦੌੜਾਂ ਬਣਾ ਕੇ ਵਿਰਾਟ ਕੋਹਲੀ ਨੇ ਆਪਣੇ ਟੀ-20 ਕਰੀਅਰ 'ਚ 12,000 ਦੌੜਾਂ ਪੂਰੀਆਂ ਕਰ ਲਈਆਂ ਹਨ। ਵਿਰਾਟ ਨੇ ਆਪਣੇ ਟੀ-20 ਕਰੀਅਰ 'ਚ ਹੁਣ ਤੱਕ 377 ਮੈਚ ਖੇਡੇ ਹਨ, ਜਿਨ੍ਹਾਂ ਦੀਆਂ 359 ਪਾਰੀਆਂ 'ਚ ਉਨ੍ਹਾਂ ਨੇ 12,000 ਤੋਂ ਜ਼ਿਆਦਾ ਦੌੜਾਂ ਪੂਰੀਆਂ ਕੀਤੀਆਂ ਹਨ। ਇਸ ਦੌਰਾਨ ਉਨ੍ਹਾਂ ਦੀ ਔਸਤ 41.21 ਰਹੀ ਹੈ। ਉਨ੍ਹਾਂ ਨੇ ਇਸ ਲੰਬੇ ਕਰੀਅਰ 'ਚ 8 ਸੈਂਕੜੇ ਅਤੇ 91 ਅਰਧ ਸੈਂਕੜੇ ਦੀ ਪਾਰੀ ਵੀ ਖੇਡੀ ਹੈ। ਉਹ ਟੀ-20 ਮੈਚਾਂ 'ਚ 12 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਤੀਜੇ ਖਿਡਾਰੀ ਹਨ। ਇਸ ਤੋਂ ਪਹਿਲਾਂ ਕੋਹਲੀ ਇਸ ਫਾਰਮੈਟ ਵਿੱਚ ਸਭ ਤੋਂ ਤੇਜ਼ 11,000 ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀ ਬਣ ਗਏ ਸਨ, ਉਨ੍ਹਾਂ ਨੇ 353 ਮੈਚਾਂ ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ। ਟੀ-20 ਫਾਰਮੈਟ ਵਿੱਚ ਕਿੰਗ ਕੋਹਲੀ ਦਾ ਦਬਦਬਾ ਰਿਹਾ ਹੈ ਕਿਉਂਕਿ ਉਹ ਅੰਤਰਰਾਸ਼ਟਰੀ ਟੀ-20 ਅਤੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਵਿਰਾਟ ਕੋਹਲੀ ਤੋਂ ਪਹਿਲਾਂ ਕ੍ਰਿਸ ਗੇਲ, ਸ਼ੋਏਬ ਮਲਿਕ, ਕੀਰੋਨ ਪੋਲਾਰਡ, ਐਲੇਕਸ ਹੇਲਸ ਅਤੇ ਡੇਵਿਡ ਵਾਰਨਰ ਅਜਿਹਾ ਕਰ ਚੁੱਕੇ ਹਨ। ਟੀ-20 ਕ੍ਰਿਕਟ ਵਿੱਚ ਹੁਣ ਤੱਕ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਕ੍ਰਿਸ ਗੇਲ ਹਨ। ਉਨ੍ਹਾਂ ਨੇ ਹੁਣ ਤੱਕ 463 ਮੈਚਾਂ ਵਿੱਚ ਅਜੇ ਤੱਕ 14,562 ਦੌੜਾਂ ਬਣਾਈਆਂ ਹਨ। ਆਪਣੇ ਕਰੀਅਰ ਵਿੱਚ ਉਨ੍ਹਾਂ ਨੇ 22 ਸੈਂਕੜੇ ਅਤੇ 88 ਅਰਧ ਸੈਂਕੜੇ ਵੀ ਲਗਾਏ ਹਨ। ਖਾਸ ਤੌਰ 'ਤੇ ਸੈਂਕੜਿਆਂ ਦੇ ਮਾਮਲੇ 'ਚ ਕੋਹਲੀ ਕਾਫੀ ਪਿੱਛੇ ਹਨ।