ਵਿਰਾਟ ਕੋਹਲੀ ਹਰ ਖੇਡ ਪ੍ਰੇਮੀ ਦੇ ਦਿਲ ਵਿੱਚ ਵਸਦਾ ਹੈ। ਵਿਰਾਟ ਕੋਹਲੀ ਦੀ ਲੰਬੀ-ਚੌੜੀ ਫੈਨ ਫਾਲਵਿੰਗ ਹੈ। ਹੁਣ ਉਨ੍ਹਾਂ ਦੀ ਪ੍ਰਸਿੱਧੀ ਵਿੱਚ ਇੱਕ ਹੋਰ ਨਵੀਂ ਪ੍ਰਾਪਤੀ ਜੁੜ ਗਈ ਹੈ।



ਦਰਅਸਲ, ਵਿਰਾਟ ਕੋਹਲੀ ਫੁੱਟਬਾਲ ਸੁਪਰਸਟਾਰ ਨੇਮਾਰ ਜੂਨੀਅਰ ਨੂੰ ਪਿੱਛੇ ਛੱਡਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਦੂਜੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਅਥਲੀਟ ਬਣ ਗਏ ਹਨ।



ਤਾਜ਼ਾ ਅੰਕੜਿਆਂ ਮੁਤਾਬਕ 35 ਸਾਲਾ ਕੋਹਲੀ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ 6.35 ਕਰੋੜ ਫਾਲੋਅਰਜ਼ ਹਨ,



ਜਿਸ ਨੇ 32 ਸਾਲਾ ਬ੍ਰਾਜ਼ੀਲ ਦੇ ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ ਨੇਮਾਰ ਨੂੰ ਮਾਮੂਲੀ ਫਰਕ ਨਾਲ ਹਰਾਇਆ ਹੈ। ਨੇਮਾਰ ਜੂਨੀਅਰ ਦੇ 6.34 ਕਰੋੜ ਫਾਲੋਅਰਜ਼ ਹਨ।



ਕ੍ਰਿਸਟੀਆਨੋ ਰੋਨਾਲਡੋ ਦੇ ਸਭ ਤੋਂ ਵੱਧ ਫਾਲੋਅਰਸ ਹਨ। ਰੋਨਾਲਡੋ 11.14 ਕਰੋੜ ਫਾਲੋਅਰਜ਼ ਨਾਲ ਟਾਪ 'ਤੇ ਹਨ।



ਵਿਰਾਟ ਕੋਹਲੀ ਦੇ ਇੰਸਟਾਗ੍ਰਾਮ 'ਤੇ ਕਰੀਬ 27 ਕਰੋੜ ਫਾਲੋਅਰਜ਼ ਹਨ ਅਤੇ ਉਹ 302 ਲੋਕਾਂ ਨੂੰ ਫਾਲੋ ਕਰਦੇ ਹਨ।



ਉਨ੍ਹਾਂ ਦੇ ਫੇਸਬੁੱਕ ਪੇਜ ਦੇ 5.1 ਕਰੋੜ ਫਾਲੋਅਰਜ਼ ਹਨ ਅਤੇ ਕੋਹਲੀ ਫੇਸਬੁੱਕ 'ਤੇ 24 ਲੋਕਾਂ ਨੂੰ ਫਾਲੋ ਕਰਦੇ ਹਨ।



ਵਿਰਾਟ ਕੋਹਲੀ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਹਨ। ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਜੋ ਕਿ ਇੱਕ ਬਾਲੀਵੁੱਡ ਅਦਾਕਾਰ ਹੈ। ਦੋਵੇਂ ਹੈਪਿਲੀ ਦੋ ਬੱਚਿਆਂ ਦੇ ਮਾਪੇ ਹਨ।



Thanks for Reading. UP NEXT

ਟੀਮ ਇੰਡੀਆ ਦੇ ਹੱਥ 'ਚੋਂ ਕਿਉਂ ਨਿਕਲ ਜਾਏਗੀ ਟੀ-20 ਵਿਸ਼ਵ ਕੱਪ ਦੀ ਟਰਾਫੀ, ਜਾਣੋ ਵਜ੍ਹਾ

View next story