ਭਾਰਤ ਤੇ ਆਸਟ੍ਰੇਲੀਆ ਵਿਚਾਲੇ ਸਿਡਨੀ ਵਿੱਚ ਆਖ਼ਰੀ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਦੂਜੇ ਦਿਨ ਦੇ ਆਖ਼ਰੀ ਸੈਸ਼ਨ ਵਿੱਚ ਕੋਹਲੀ, ਬੋਲੈਂਡ ਦੀ ਗੇਂਦ ਉੱਤੇ ਆਉਟ ਹੋ ਗਏ ਕੋਹਲੀ ਨੇ ਇਸ ਲੜੀ ਵਿੱਚ ਆਫ ਸਟੰਪ ਦੇ ਬਾਹਰ ਵਾਲੀਆਂ ਗੇਂਦਾ ਉੱਤੇ ਵਿਕੇਟ ਦਿੱਤੀ ਹੈ। ਕੋਹਲੀ ਨੇ 5 ਮੈਚਾਂ ਦੀਆਂ 9 ਪਾਰਟੀਆਂ ਵਿੱਚ 23.75 ਦੀ ਔਸਤ ਨਾਲ 190 ਦੌੜਾਂ ਬਣਾਈਆਂ ਹਨ। ਕਹੋਲੀ ਨੇ ਸੀਰੀਜ਼ ਦੇ ਪਹਿਲੇ ਮੈਚ ਵਿੱਚ ਨਾਬਾਦ ਸੈਂਕੜਾ ਜੜਿਆ ਸੀ ਕੋਹਲੀ ਨੇ ਸੈਂਕੜਾ ਲਾਉਣ ਤੋਂ ਬਾਅਦ ਅਗਲੀਆਂ 7 ਪਾਰੀਆਂ ਵਿੱਚ 85 ਦੌੜਾਂ ਬਣਾਈਆਂ ਹਨ ਬੋਲੈਂਡ ਨੇ ਕੋਹਲੀ ਨੂੰ ਚਾਰ ਵਾਰ ਆਫ ਸਟੰਪ ਤੋਂ ਬਾਹਰ ਵਾਲੀ ਗੇਂਦ ਉੱਤੇ ਆਉਟ ਕੀਤਾ ਹੈ ਕੋਹਲੀ ਨੇ ਇਸ ਲੜੀ ਵਿੱਚ 5,100,7,11,3,36,5,17 ਤੇ 6 ਦੌੜਾਂ ਬਣਾਈਆਂ ਹਨ। ਕੋਹਲੀ ਲਈ ਇਹ ਬੜੀ ਨਿਰਾਸ਼ਾਜਨਕ ਲੜੀ ਰਹੀ ਹੈ ਜਿਸ ਨੂੰ ਉਹ ਭੁੱਲਣ ਚਾਹੇਗਾ।