Prithvi Shaw Knee Injury: ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਪ੍ਰਿਥਵੀ ਸ਼ਾਅ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹਨ। ਪਰ ਇਸ ਦੌਰਾਨ ਉਸ ਨੇ ਘਰੇਲੂ ਕ੍ਰਿਕਟ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ।



ਪ੍ਰਿਥਵੀ ਇੰਗਲੈਂਡ ਦੇ ਘਰੇਲੂ ਕ੍ਰਿਕਟ ਵਿੱਚ ਵੀ ਖੇਡ ਰਿਹਾ ਸੀ। ਉਸਨੇ ਨੌਰਥੈਂਪਟਨਸ਼ਾਇਰ ਲਈ ਕ੍ਰਿਕਟ ਖੇਡਿਆ। ਪਰ ਇਸ ਦੌਰਾਨ ਉਹ ਜ਼ਖਮੀ ਹੋ ਗਿਆ।



ਪ੍ਰਿਥਵੀ ਦੇ ਗੋਡੇ 'ਤੇ ਸੱਟ ਲੱਗ ਗਈ। ਇਕ ਰਿਪੋਰਟ ਮੁਤਾਬਕ ਪ੍ਰਿਥਵੀ ਨੂੰ ਲੰਬੇ ਸਮੇਂ ਤੱਕ ਕ੍ਰਿਕਟ ਤੋਂ ਦੂਰ ਰਹਿਣਾ ਪੈ ਸਕਦਾ ਹੈ।



'ਇੰਡੀਅਨ ਐਕਸਪ੍ਰੈਸ' ਦੀ ਇੱਕ ਖਬਰ ਮੁਤਾਬਕ ਪ੍ਰਿਥਵੀ ਨੂੰ ਤਿੰਨ-ਚਾਰ ਮਹੀਨੇ ਕ੍ਰਿਕਟ ਤੋਂ ਦੂਰ ਰਹਿਣਾ ਪੈ ਸਕਦਾ ਹੈ। ਉਹ ਇੰਗਲੈਂਡ ਦੇ ਘਰੇਲੂ ਕ੍ਰਿਕਟ ਵਿੱਚ ਨੌਰਥੈਂਪਟਨਸ਼ਾਇਰ ਲਈ ਇੱਕ ਰੋਜ਼ਾ ਮੈਚ ਦੌਰਾਨ ਜ਼ਖ਼ਮੀ ਹੋ ਗਿਆ ਸੀ।



ਪ੍ਰਿਥਵੀ ਨੂੰ ਅਗਸਤ ਵਿੱਚ ਗੋਡੇ ਦੀ ਸੱਟ ਲੱਗੀ ਸੀ। ਉਸ ਨੇ ਇੱਥੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ। ਪ੍ਰਿਥਵੀ ਨੇ ਦੋਹਰਾ ਸੈਂਕੜਾ ਲਗਾਇਆ।



ਖਬਰਾਂ ਮੁਤਾਬਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਪ੍ਰਿਥਵੀ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਉਹ ਤਿੰਨ-ਚਾਰ ਮਹੀਨੇ ਕ੍ਰਿਕਟ ਤੋਂ ਦੂਰ ਰਹੇਗਾ। ਇਸ ਦੌਰਾਨ ਮੁੜ ਵਸੇਬੇ ਵਿੱਚ ਰਹੇਗਾ।



ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ, ਪ੍ਰਿਥਵੀ ਦੇ ਜ਼ਖ਼ਮੀ ਹੋਣ ਤੋਂ ਬਾਅਦ ਐਮਆਰਆਈ ਕੀਤਾ ਗਿਆ। ਪਤਾ ਲੱਗਾ ਕਿ ਲਿਗਾਮੈਂਟ 'ਚ ਸੱਟ ਲੱਗੀ ਹੈ। ਪ੍ਰਿਥਵੀ ਦੀ ਸਰਜਰੀ ਹੋਵੇਗੀ ਜਾਂ ਨਹੀਂ, ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।



ਕਾਬਿਲੇਗੌਰ ਹੈ ਕਿ ਪ੍ਰਿਥਵੀ ਨੇ ਨੌਰਥੈਂਪਟਨਸ਼ਾਇਰ ਲਈ ਇੱਕ ਮੈਚ ਵਿੱਚ ਨਾਬਾਦ 125 ਦੌੜਾਂ ਬਣਾਈਆਂ ਸਨ। ਇਸ ਤੋਂ ਪਹਿਲਾਂ ਉਸ ਨੇ 244 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।



ਪ੍ਰਿਥਵੀ 2021 ਤੋਂ ਭਾਰਤੀ ਕ੍ਰਿਕਟ ਟੀਮ ਤੋਂ ਦੂਰ ਰਹੇ ਹਨ। ਉਸਨੇ ਟੀਮ ਇੰਡੀਆ ਲਈ ਆਪਣਾ ਆਖਰੀ ਮੈਚ ਜੁਲਾਈ 2021 ਵਿੱਚ ਸ਼੍ਰੀਲੰਕਾ ਖਿਲਾਫ ਖੇਡਿਆ ਸੀ। ਪ੍ਰਿਥਵੀ ਨੇ ਆਪਣਾ ਆਖਰੀ ਟੈਸਟ ਮੈਚ ਦਸੰਬਰ 2020 ਵਿੱਚ ਆਸਟਰੇਲੀਆ ਖਿਲਾਫ ਖੇਡਿਆ ਸੀ।



ਪ੍ਰਿਥਵੀ ਨੇ ਭਾਰਤ ਲਈ 5 ਟੈਸਟ ਮੈਚਾਂ 'ਚ 339 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ ਇੱਕ ਸੈਂਕੜਾ ਅਤੇ ਦੋ ਅਰਧ ਸੈਂਕੜੇ ਲਗਾਏ ਹਨ। ਉਸ ਨੇ 6 ਵਨਡੇ ਮੈਚ ਵੀ ਖੇਡੇ ਹਨ।