Cricketers Who Became Parents 2023: ਇਸ ਸਾਲ ਕ੍ਰਿਕਟ ਜਗਤ ਦੇ ਕਈ ਅਜਿਹੇ ਸਿਤਾਰੇ ਹਨ ਜੋ ਕਿ ਪਹਿਲੀ ਵਾਰ ਪਿਤਾ ਬਣੇ। ਉਨ੍ਹਾਂ ਇਹ ਜਾਣਕਾਰੀ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਇਸ ਖਬਰ ਰਾਹੀਂ ਅਸੀ ਤੁਹਾਨੂੰ ਉਨ੍ਹਾਂ ਕ੍ਰਿਕਟ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਸਾਲ 2023 ਵਿੱਚ ਪਿਤਾ ਬਣੇ। ਦਿੱਗਜ ਭਾਰਤੀ ਕ੍ਰਿਕਟਰ ਜਸਪ੍ਰੀਤ ਬੁਮਰਾਹ ਦੀ ਪਤਨੀ ਸੰਜਨਾ ਗਣੇਸ਼ਨ ਨੇ ਇਸੇ ਸਾਲ ਬੇਟੇ ਨੂੰ ਜਨਮ ਦਿੱਤਾ। ਇਸ ਤੋਂ ਇਲਾਵਾ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਪ੍ਰਸ਼ੰਸਕਾਂ ਨੂੰ ਦੂਜੀ ਵਾਰ ਪਿਤਾ ਬਣਨ ਦੀ ਖੁਸ਼ਖਬਰੀ ਦਿੱਤੀ। ਯੁਵਰਾਜ ਸਿੰਘ ਨੇ ਉਨ੍ਹਾਂ ਸੋਸ਼ਲ ਮੀਡੀਆ 'ਤੇ ਆਪਣੇ ਪਰਿਵਾਰ ਨਾਲ ਪਰਿਵਾਰਕ ਤਸਵੀਰ ਸ਼ੇਅਰ ਕੀਤੀ। ਇਸ ਤੋਂ ਇਲਾਵਾ ਭਾਰਤੀ ਕ੍ਰਿਕਟਰ ਇਸ਼ਾਂਤ ਸ਼ਰਮਾ ਵੀ ਪਿਤਾ ਬਣੇ। ਉਨ੍ਹਾਂ ਦੀ ਪਤਨੀ ਪ੍ਰਤਿਮਾ ਸਿੰਘ ਨੇ ਬੇਟੀ ਨੂੰ ਜਨਮ ਦਿੱਤਾ ਹੈ। ਇਸ਼ਾਂਤ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਸੀ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੇ ਟਿੱਪਣੀਆਂ ਕੀਤੀਆਂ ਅਤੇ ਇਸ਼ਾਂਤ ਸ਼ਰਮਾ ਨੂੰ ਪਿਤਾ ਬਣਨ ਦੀ ਵਧਾਈ ਦਿੱਤੀ। ਆਸਟ੍ਰੇਲੀਆ ਦੇ ਹਰਫਨਮੌਲਾ, ਗਲੇਨ ਮੈਕਸਵੈੱਲ, ਅਤੇ ਉਸਦੀ ਪਤਨੀ ਵਿਨੀ ਰਮਨ ਲੋਗਨ ਮੈਵਰਿਕ ਮੈਕਸਵੈੱਲ ਇੱਕ ਬੱਚੇ (ਬੇਬੀ ਬੁਆਏ) ਦੇ ਮਾਪੇ ਬਣੇ। ਇਸ ਜੋੜੇ ਨੇ ਇਹ ਖੁਸ਼ਖਬਰੀ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਸੀ। ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਅਤੇ ਉਨ੍ਹਾਂ ਦੀ ਪਤਨੀ ਤਾਨਿਆ ਵਾਧਵਾ ਨੇ 2023 ਵਿੱਚ ਆਪਣੀ ਦੂਜੀ ਧੀ ਦੇ ਜਨਮ ਦਾ ਜਸ਼ਨ ਮਨਾਇਆ। ਮਈ 2013 ਵਿੱਚ ਵਿਆਹ ਕਰਾਉਣ ਵਾਲੇ ਉਮੇਸ਼ ਯਾਦਵ ਨੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਖੁਦ ਸੁਣਾਈ ਸੀ। ਟੀਮ ਇੰਡੀਆ ਦੇ ਕ੍ਰਿਕਟਰ ਅੰਬਾਤੀ ਰਾਇਡੂ ਦੂਜੀ ਵਾਰ ਪਿਤਾ ਬਣੇ ਹਨ ਕਿਉਂਕਿ ਉਨ੍ਹਾਂ ਦੀ ਪਤਨੀ ਚੇਨੂਪੱਲੀ ਵਿਦਿਆ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਜੋੜੇ ਨੇ ਆਪਣੀ ਛੋਟੀ ਰਾਜਕੁਮਾਰੀ ਦੇ ਆਉਣ 'ਤੇ ਖੁਸ਼ੀ ਮਨਾਈ।