ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਠੰਡ ਦੇ ਮੌਸਮ ਵਿੱਚ ਸਾਡੇ ਵਾਲਾਂ ਦੀ ਸਭ ਤੋਂ ਵੱਡੀ ਸਮੱਸਿਆ ਡੈਂਡਰਫ ਹੁੰਦੀ ਹੈ।



ਸਰਦੀਆਂ ਦੀਆਂ ਖੁਸ਼ਕ ਅਤੇ ਠੰਡੀਆਂ ਹਵਾਵਾਂ ਕਾਰਨ ਸਿਰ ਦੀ ਚਮੜੀ ਆਪਣੀ ਨਮੀ ਗੁਆ ਦਿੰਦੀ ਹੈ, ਜਿਸ ਕਾਰਨ ਵਾਲਾਂ ਵਿੱਚ ਡੈਂਡਰਫ ਦੀ ਸਮੱਸਿਆ ਵੱਧ ਜਾਂਦੀ ਹੈ।



ਇਸ ਤੋਂ ਇਲਾਵਾ ਸਰਦੀਆਂ ਵਿੱਚ ਗਰਮ ਪਾਣੀ ਨਾਲ ਵਾਲ ਧੋਣ ਦੀ ਆਦਤ ਵੀ ਡੈਂਡਰਫ ਨੂੰ ਵਧਾਉਂਦੀ ਹੈ ਕਿਉਂਕਿ ਗਰਮ ਪਾਣੀ ਸਿਰ ਦੀ ਨਮੀ ਅਤੇ ਤੇਲ ਨੂੰ ਦੂਰ ਕਰਦਾ ਹੈ।



ਅਜਿਹੀ ਸਥਿਤੀ ਵਿੱਚ ਵਾਲਾਂ ਦੀ ਚਮਕ ਖਤਮ ਹੋ ਜਾਂਦੀ ਹੈ ਅਤੇ ਵਾਲਾਂ ਦਾ ਝੜਨਾ ਵੱਧ ਜਾਂਦਾ ਹੈ।



ਇਹ ਉਪਾਅ ਨਾ ਸਿਰਫ ਡੈਂਡਰਫ ਨੂੰ ਰੋਕਣਗੇ ਬਲਕਿ ਵਾਲਾਂ ਨੂੰ ਮਜ਼ਬੂਤ ਬਣਾਉਣਗੇ।



ਨਿੰਬੂ ਦੇ ਰਸ ਵਿੱਚ ਵਿਟਾਮਿਨ ਸੀ ਹੁੰਦਾ ਹੈ, ਜੋ ਡੈਂਡਰਫ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਹਫ਼ਤੇ ਵਿੱਚ 2-3 ਵਾਰ ਨਿੰਬੂ ਦਾ ਰਸ ਲਗਾਓ। ਤੁਸੀਂ ਨਿੰਬੂ ਦੇ ਰਸ ਨੂੰ ਨਾਰੀਅਲ ਦੇ ਤੇਲ ਵਿੱਚ ਮਿਲਾ ਕੇ ਲਗਾ ਸਕਦੇ ਹੋ।। ਇਹ ਡੈਂਡਰਫ ਤੋਂ ਛੁਟਕਾਰਾ ਪਾਉਣ ਲਈ ਇੱਕ ਕੁਦਰਤੀ ਅਤੇ ਪ੍ਰਭਾਵਸ਼ਾਲੀ ਉਪਾਅ ਹੈ।



ਐਲੋਵੇਰਾ ਵਿੱਚ ਕਈ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਡੈਂਡਰਫ ਨੂੰ ਦੂਰ ਕਰ ਸਕਦੇ ਹਨ। ਇਸ 'ਚ ਐਂਟੀ-ਫੰਗਲ, ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਇਹ ਗੁਣ ਡੈਂਡਰਫ ਦੇ ਵਿਕਾਸ ਨੂੰ ਰੋਕਦੇ ਹਨ।



ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਐਲੋਵੇਰਾ ਦੀ ਵਰਤੋਂ ਕਰਨ ਨਾਲ ਵਾਲਾਂ ਵਿੱਚੋਂ ਸਿੱਕਰੀ ਹੌਲੀ-ਹੌਲੀ ਦੂਰ ਹੋ ਜਾਵੇਗਾ ਅਤੇ ਵਾਲ ਚਮਕਦਾਰ ਅਤੇ ਸਿਹਤਮੰਦ ਬਣ ਜਾਣਗੇ।



ਨਾਰੀਅਲ ਦੇ ਤੇਲ ਵਿੱਚ ਐਂਟੀ-ਫੰਗਲ ਗੁਣ ਪਾਏ ਜਾਂਦੇ ਹਨ, ਜੋ ਕਿ ਡੈਂਡਰਫ ਦਾ ਕਾਰਨ ਬਣਨ ਵਾਲੀ ਫੰਗਸ ਨੂੰ ਰੋਕਦੇ ਹਨ। ਇਸ ਨਾਲ ਡੈਂਡਰਫ ਦੀ ਸਮੱਸਿਆ ਦੂਰ ਹੁੰਦੀ ਹੈ।



ਇਸ ਵਿੱਚ ਵਿਟਾਮਿਨ ਈ ਅਤੇ ਕੇ ਹੁੰਦਾ ਹੈ ਜੋ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ। ਇਸ ਲਈ ਹਫਤੇ 'ਚ ਦੋ ਤੋਂ ਤਿੰਨ ਵਾਰ ਨਾਰੀਅਲ ਤੇਲ ਲਗਾਉਣ ਨਾਲ ਵਾਲਾਂ 'ਚੋਂ ਡੈਂਡਰਫ ਖਤਮ ਹੋ ਜਾਵੇਗਾ ਅਤੇ ਵਾਲ ਮਜ਼ਬੂਤ ਅਤੇ ਸਿਹਤਮੰਦ ਹੋਣਗੇ।



Thanks for Reading. UP NEXT

ਗਲਤੀ ਨਾਲ ਵੀ ਚਾਹ ਦੇ ਨਾਲ ਨਾ ਖਾਓ ਇਹ ਚੀਜ਼ਾਂ

View next story