ਜ਼ਿਆਦਾਤਰ ਲੋਕ ਨਾਸ਼ਤੇ ‘ਚ ਅੰਡੇ ਦਾ ਸੇਵਨ ਜ਼ਰੂਰ ਕਰਦੇ ਹਨ। ਕੋਈ ਅੰਡੇ ਨੂੰ ਉਬਾਲ ਕੇ ਖਾਣਾ ਪਸੰਦ ਕਰਦਾ ਹੈ ਤਾਂ ਕੋਈ ਆਮਲੇਟ ਬਣਾ ਕੇ ਖਾਂਦੇ ਹਨ।



ਪਰ ਦਿਨ ‘ਚ ਜ਼ਿਆਦਾ ਅੰਡੇ ਖਾਣਾ ਸਿਹਤ ਲਈ ਫਾਇਦੇਮੰਦ ਨਹੀਂ ਸਗੋਂ ਨੁਕਸਾਨਦਾਇਕ ਹੋ ਸਕਦਾ ਹੈ।



ਜੇਕਰ ਤੁਹਾਨੂੰ ਪੇਟ ਦੀਆਂ ਬਿਮਾਰੀਆਂ, ਬਦਹਜ਼ਮੀ, ਗੈਸ, ਮੁਹਾਸੇ ਵਰਗੀਆਂ ਸਮੱਸਿਆਵਾਂ ਹਨ ਤਾਂ ਇਹ ਹੋਰ ਵੀ ਵੱਧ ਸਕਦੀਆਂ ਹਨ।



ਅੰਡੇ ‘ਚ ਸਾਲਮੋਨੇਲਾ ਨਾਂ ਦਾ ਬੈਕਟੀਰੀਆ ਪਾਇਆ ਜਾਂਦਾ ਹੈ। ਜੇ ਤੁਸੀਂ ਆਂਡੇ ਨੂੰ ਠੀਕ ਤਰ੍ਹਾਂ ਨਾਲ ਨਹੀਂ ਉਬਾਲਦੇ ਤਾਂ ਇਹ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ।



ਪੇਟ ਫੁੱਲਣਾ, ਉਲਟੀਆਂ ਅਤੇ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਜਿਵੇਂ ਬਦਹਜ਼ਮੀ, ਪੇਟ ਦਰਦ, ਜਲਨ, ਕੜਵੱਲ ਆਦਿ ਵੀ ਹੋ ਸਕਦੀਆਂ ਹਨ।



ਅੰਡੇ 'ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਜ਼ਿਆਦਾ ਸੇਵਨ ਕਰਨ ਨਾਲ ਗੁਰਦਿਆਂ ‘ਤੇ ਮਾੜਾ ਅਸਰ ਪੈਂਦਾ ਹੈ।



ਕੁਝ ਲੋਕਾਂ ਨੂੰ ਅੰਡੇ ਤੋਂ ਐਲਰਜੀ ਹੁੰਦੀ ਹੈ, ਇਸ ਲਈ ਇਸ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।



ਅੰਡੇ ਵਿੱਚ ਕੋਲੈਸਟ੍ਰੋਲ ਵੀ ਹੁੰਦਾ ਹੈ, ਇਸ ਲਈ ਉੱਚ ਕੋਲੇਸਟ੍ਰੋਲ ਵਾਲੇ ਲੋਕਾਂ ਨੂੰ ਰੋਜ਼ਾਨਾ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।