ਅਕਸਰ ਅਸੀਂ ਦੇਖਦੇ ਹਾਂ ਕਿ ਕੁਝ ਲੋਕਾਂ ਦੇ ਹੱਥ, ਪੈਰ ਅਤੇ ਚਿਹਰਾ ਸਾਫ਼ ਹੁੰਦਾ ਹੈ, ਪਰ ਗਰਦਨ ਕਾਲੀ ਹੁੰਦੀ ਹੈ।

ਜਦੋਂ ਗਰਦਨ 'ਤੇ ਅਜਿਹਾ ਕਾਲਾਪਨ ਦਿਖਾਈ ਦਿੰਦਾ ਹੈ, ਤਾਂ ਵਿਅਕਤੀ ਬਹੁਤ ਸ਼ਰਮਿੰਦਾ ਮਹਿਸੂਸ ਕਰਦਾ ਹੈ।

ਕੁਝ ਲੋਕ ਚਿਹਰੇ ਦਾ ਖਿਆਲ ਰੱਖਦੇ ਹਨ ਪਰ ਗਰਦਨ ਨੂੰ ਛੱਡ ਦਿੰਦੇ ਹਨ, ਜਿਸ ਕਾਰਨ ਗਰਦਨ ਕਾਲੀ ਹੋਣ ਲੱਗਦੀ ਹੈ।

ਇਸ ਲਈ ਕਈ ਲੋਕ ਮਹਿੰਗੇ ਭਾਅ ਦੇ ਉਤਪਾਦ ਵਰਤਦੇ ਹਨ, ਜਦਕਿ ਕੁਝ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਇਸ ਦਾ ਇਲਾਜ ਕਿਵੇਂ ਕੀਤਾ ਜਾਵੇ।

ਸਰੀਰ 'ਚ ਆਇਰਨ ਦੀ ਮਾਤਰਾ ਘੱਟਣ ਜਾਂ ਜ਼ਿਆਦਾ ਧੁੱਪ 'ਚ ਰਹਿਣ ਨਾਲ ਵੀ ਗਰਦਨ ਦਾ ਰੰਗ ਕਾਲਾ ਹੋਣ ਲੱਗਦਾ ਹੈ।

ਅੱਜ ਅਸੀਂ ਕੁਝ ਘਰੇਲੂ ਨੁਸਖੇ ਦੱਸਾਂਗੇ, ਜਿਸ ਨਾਲ ਤੁਸੀਂ ਆਪਣੀ ਕਾਲੀ ਗਰਦਨ ਨੂੰ ਬਿਨਾਂ ਕਿਸੇ ਬਿਊਟੀ ਪ੍ਰੋਡਕਟ ਦੇ ਸਾਫ ਕਰ ਸਕਦੇ ਹੋ...

ਹਲਦੀ 'ਚ ਦਹੀਂ, ਨਿੰਬੂ ਅਤੇ ਦੁੱਧ ਮਿਲਾ ਕੇ ਪੇਸਟ ਬਣਾ ਲਓ। ਅਤੇ ਹੁਣ ਇਸ ਨੂੰ 30 ਮਿੰਟ ਲਈ ਗਰਦਨ 'ਤੇ ਲਗਾਓ।

ਟਮਾਟਰ ਦੇ ਰਸ ਵਿਚ ਓਟਮੀਲ ਅਤੇ ਦੁੱਧ ਨੂੰ ਮਿਲਾ ਕੇ ਪੇਸਟ ਬਣਾ ਲਓ, ਸੁੱਕਣ ਤਕ ਇਸ ਨੂੰ ਗਰਦਨ 'ਤੇ ਲਗਾਓ।

ਖੀਰੇ ਨੂੰ ਪੀਸ ਕੇ ਇਸ ਵਿਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ, ਫਿਰ ਇਸ ਨੂੰ ਗਰਦਨ 'ਤੇ ਲਗਾਓ ਅਤੇ 10 ਮਿੰਟ ਲਈ ਛੱਡ ਦਿਓ।

ਆਲੂ ਨੂੰ ਪੀਸ ਕੇ ਜੂਸ ਕੱਢ ਲਓ, ਫਿਰ ਇਸ ਨੂੰ ਗਰਦਨ 'ਤੇ ਲਗਾਓ ਅਤੇ 10 ਤੋਂ 15 ਮਿੰਟ ਲਈ ਛੱਡ ਦਿਓ।

ਨਿੰਬੂ ਦੇ ਰਸ 'ਚ ਗੁਲਾਬ ਜਲ ਮਿਲਾਓ, ਹੁਣ ਇਸ ਨੂੰ ਗਰਦਨ 'ਤੇ ਲਗਾਓ। ਸਧਾਰਨ ਪਾਣੀ ਨਾਲ ਸਾਫ ਕਰ ਲਓ।

ਤੁਸੀਂ ਦੇਖੋਗੇ ਕਿ ਇਨ੍ਹਾਂ ਨੁਸਖਿਆਂ ਨੂੰ ਕਰਨ ਨਾਲ ਕੁਝ ਹੀ ਦਿਨਾਂ 'ਚ ਤੁਹਾਡੀ ਗਰਦਨ ਦੇ ਰੰਗ 'ਚ ਸੁਧਾਰ ਆ ਜਾਵੇਗਾ।