ਦੀਪ ਸਿੱਧੂ ਅਸਲ ਵਿੱਚ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਉਦੇਕਰਨ ਦਾ ਵਸਨੀਕ ਸੀ
ਦੀਪ ਸਿੱਧੂ ਕਾਨੂੰਨ ਦੀ ਪੜ੍ਹਾਈ ਕਰਨ ਲਈ ਪੁਣੇ ਗਏ ਅਤੇ ਫਿਰ ਮੁੰਬਈ ਆ ਕੇ ਵਸ ਗਏ
ਦੀਪ ਨੇ ਬਾਲਾਜੀ ਫਿਲਮਸ ਲਈ ਵਕੀਲ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਹ ਖੁਦ ਐਕਟਿੰਗ 'ਚ ਆਇਆ
ਉਨ੍ਹਾਂ ਨੂੰ ਫਿਲਮਾਂ 'ਚ ਲਿਆਉਣ 'ਚ ਦਿਓਲ ਪਰਿਵਾਰ ਦਾ ਯੋਗਦਾਨ ਵੀ ਮੰਨਿਆ ਜਾਂਦਾ ਹੈ
ਦੀਪ ਸਿੱਧੂ ਪੰਜਾਬੀ ਫਿਲਮ 'ਜੋਰਾ 10 ਨੰਬਰੀਆ' ਤੋਂ ਬਾਅਦ ਸੁਰਖੀਆਂ 'ਚ ਆਏ ਜਿਸ ਦੇ ਦੋ ਭਾਗ ਨੇ ਅਤੇ ਤੀਜੇ ਦੀ ਤਿਆਰੀ ਸੀ
ਦੀਪ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ, ਉਹ ਕਿੰਗਫਿਸ਼ਰ ਮਾਡਲ ਹੰਟ ਦਾ ਜੇਤੂ ਸੀ
ਦੀਪ ਸਿੱਧੂ ਨੇ ਸਟਰ ਇੰਡੀਆ ਮੁਕਾਬਲੇ ਵਿੱਚ ਮਿਸਟਰ ਪਰਸਨੈਲਿਟੀ ਦਾ ਖਿਤਾਬ ਵੀ ਜਿੱਤਿਆ
ਇਸ ਤੋਂ ਬਾਅਦ ਦੀਪ ਸਿੱਧੂ ਕਿਸਾਨ ਅੰਦੋਲਨ ਦੌਰਾਨ ਕਾਫੀ ਸੁਰੱਖੀਆਂ ‘ਚ ਰਿਹਾ ਅਤੇ 26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ‘ਚ ਦੋਸ਼ੀ ਪਾਇਆ ਗਿਆ