ਦੀਪਿਕਾ ਪਾਦੂਕੋਣ ਦੀ ਕਮਾਈ ਦਾ ਜ਼ਰੀਆ ਸਿਰਫ਼ ਫ਼ਿਲਮਾਂ ਨਹੀਂ ਹਨ ਬਲਕਿ ਇੰਸਟਾਗ੍ਰਾਮ ਵੀ ਹੈ। ਦੀਪਿਕਾ ਪਾਦੂਕੋਣ ਦੀ ਨੈੱਟਵਰਥ 314 ਕਰੋੜ ਦੱਸੀ ਜਾਂਦੀ ਹੈ। ਦੀਪਿਕਾ ਇੱਕ ਫ਼ਿਲਮ ਲਈ 15-30 ਕਰੋੜ ਰੁਪਏ ਲੈਂਦੀ ਹੈ। 2019 ਵਿੱਚ ਦੀਪਿਕਾ ਦੀ ਸਲਾਨਾ ਕਮਾਈ 48 ਕਰੋੜ ਰੁਪਏ ਦੇ ਕਰੀਬ ਦੱਸੀ ਗਈ ਹੈ। ਰਿਪੋਰਟ ਦੇ ਮੁਤਾਬਕ, ਇੰਸਟਾਗ੍ਰਾਮ 'ਤੇ ਪੋਸਟ ਲਈ ਦੀਪਿਕਾ 1.5 ਕਰੋੜ ਚਾਰਜ ਕਰਦੀ ਹੈ। ਦੀਪਿਕਾ ਦੇ ਇੰਸਟਾਗ੍ਰਾਮ ਉੱਤੇ 70.6 ਮਿਲੀਅਨ ਪ੍ਰਸ਼ੰਸਕ ਹਨ। ਦੀਪਿਕਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਪਠਾਣ ਨੂੰ ਲੈ ਕੇ ਚਰਚਾ ਵਿੱਚ ਹੈ। ਸਾਲਾਂ ਬਾਅਦ ਫਿਰ ਤੋਂ ਦੀਪਿਕਾ ਤੇ ਸ਼ਾਹਰੁਖ਼ ਖ਼ਾਨ ਦੀ ਜੋੜੀ ਨਜ਼ਰ ਆਵੇਗੀ। ਪਠਾਣ ਫ਼ਿਲਮ ਦੇ ਗੀਤ ਬੇਸ਼ਰਮ ਰੰਗ ਵਿੱਚ ਦੀਪਿਕਾ ਦੇ ਸੰਤਰੀ ਬਿਕਨੀ ਪਾਉਣ ਕਾਰਨ ਖੂਬ ਵਿਵਾਦ ਹੋਇਆ ਹੈ।