ਬਾਲੀਵੁੱਡ ਦੀਵਾ ਦੀਪਿਕਾ ਪਾਦੂਕੋਣ ਅਜ ਯਾਨਿ 5 ਜਨਵਰੀ ਨੂੰ ਆਪਣਾ 37ਵਾਂ ਜਨਮਦਿਨ ਮਨਾ ਰਹੀ ਹੈ।



ਦੀਪਿਕਾ ਪਾਦੂਕੋਣ ਦੀ ਜ਼ਿੰਦਗੀ ਬਾਹਰ ਤੋਂ ਦੇਖਣ ਵਿੱਚ ਜਿੰਨੀ ਸਿੰਪਲ ਤੇ ਸਫ਼ਲ ਲੱਗਦੀ ਹੈ। ਅੰਦਰੋਂ ਉਨੀਂ ਹੀ ਉਨ੍ਹਾਂ ਦੀ ਕਹਾਣੀ ਸੰਘਰਸ਼ ਨਾਲ ਭਰੀ ਹੋਈ ਹੈ।



ਅੱਜ ਅਸੀਂ ਦੀਪਿਕਾ ਦੇ ਜਨਮਦਿਨ ਦੇ ਮੌਕੇ ਤੁਹਾਨੂੰ ਦਸਦੇ ਹਾਂ ਦੀਪੀਕਾ ਦੀ ਜ਼ਿੰਦਗੀ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ।



ਦੀਪਿਕਾ ਪਾਦੂਕੋਣ ਦਾ ਜਨਮ 5 ਜਨਵਰੀ 1986 ਨੂੰ ਡੈਨਮਾਰਕ ਦੇਸ਼ ਦੇ ਕੋਪਨਹੈਗਨ ਸ਼ਹਿਰ `ਚ ਹੋਇਆ।



ਦੀਪਿਕਾ ਵੀ ਆਪਣੇ ਪਿਤਾ ਵਾਂਗ ਬੈਡਮਿੰਟਨ ਖੇਡਦੀ ਸੀ। ਉਨ੍ਹਾਂ ਨੇ ਨੈਸ਼ਨਲ ਲੈਵਲ ਤੱਕ ਬੈਡਮਿੰਟਨ ਖੇਡਿਆ। ਪਰ ਦੀਪਿਕਾ ਦਾ ਸੁਪਨਾ ਹਮੇਸ਼ਾ ਤੋਂ ਹੀ ਐਕਟਰ/ਮਾਡਲ ਬਣਨ ਦਾ ਰਿਹਾ



2006 ਦੀ ਗੱਲ ਹੈ ਕਿ ਫ਼ਰਹਾ ਤੇ ਸ਼ਾਹਰੁਖ਼ ਖ਼ਾਨ ਨੂੰ ਆਪਣੀ ਨਵੀਂ ਫ਼ਿਲਮ `ਓਮ ਸ਼ਾਂਤੀ ਓਮ` ਲਈ ਇੱਕ ਨਵੇਂ ਚਿਹਰੇ ਦੀ ਤਲਾਸ਼ ਸੀ। ਜਦੋਂ ਫ਼ਰਾਹ ਨੇ ਟੀਵੀ ਤੇ ਦੀਪਿਕਾ ਦੀ ਲਿਰਿਲ ਦੀ ਐਡ ਦੇਖੀ ਤੇ ਨਾਲ ਹੀ ਉਨ੍ਹਾਂ ਦਾ ਗੀਤ ਦੇਖਿਆ ਤਾਂ ਉਨ੍ਹਾਂ ਦੀ ਤਲਾਸ਼ ਦੀਪੀਕਾ ਤੇ ਆ ਕੇ ਖ਼ਤਮ ਹੋਈ।



ਇਸ ਤਰ੍ਹਾਂ ਦੀਪਿਕਾ ਦੀ ਬਾਲੀਵੁੱਡ `ਚ ਓਮ ਸ਼ਾਂਤੀ ਓਮ ਨਾਲ ਐਂਟਰੀ ਹੋਈ। ਇਹ ਫ਼ਿਲਮ ਬਾਕਸ ਆਫ਼ਿਸ `ਤੇ ਤਾਂ ਸੁਪਰਹਿੱਟ ਹੋਈ ਹੀ। ਨਾਲ ਹੀ ਦਰਸ਼ਕਾਂ ਨੇ ਆਪਣੀ ਨਵੀਂ ਹੀਰੋਈਨ ਨੂੰ ਅੱਖਾਂ `ਤੇ ਬਿਠਾ ਲਿਆ।



ਜਦੋਂ ਦੀਪਿਕਾ ਦੀ ਪਹਿਲੀ ਫ਼ਿਲਮ ਰਿਲੀਜ਼ ਹੋਈ ਤਾਂ ਉਸ ਸਮੇਂ ਉਹ ਬਾਲੀਵੁੱਡ ਦੇ ਹੈਂਡਸਮ ਹੰਕ ਰਣਬੀਰ ਕਪੂਰ ਨੂੰ ਡੇਟ ਕਰ ਰਹੀ ਸੀ। ਪਰ ਰਣਬੀਰ ਨਾਲ ਉਨ੍ਹਾਂ ਦੇ ਰਿਸ਼ਤੇ ਵਿੱਚ ਤਕਰਾਰ ਆਉਣ ਲੱਗ ਪਈ ਸੀ। ਜੋ ਦੀਪਿਕਾ ਨੂੰ ਅੰਦਰ ਹੀ ਅੰਦਰ ਤੋੜ ਰਹੀ ਸੀ।



ਕਿਉਂਕਿ ਰਣਬੀਰ ਕਪੂਰ ਦਿਲਫੇਂਕ ਕਿਸਮ ਦੇ ਇਨਸਾਨ ਸਨ। ਇਸ ਕਾਰਨ ਦੀਪਿਕਾ ਨੂੰ ਰਣਬੀਰ ਦਾ ਦੂਜੀ ਕੁੜੀਆਂ ਨਾਲ ਫ਼ਲਰਟ ਕਰਨਾ ਪਸੰਦ ਨਹੀਂ ਸੀ।



ਆਪਣੇ ਇਕ ਇੰਟਰਵਿਊ ਵਿਚ ਦੀਪਿਕਾ ਨੇ ਦਸਿਆ ਕਿ ਰਣਵੀਰ ਕਰਕੇ ਉਹ ਫ਼ਿਰ ਤੋਂ ਉੱਠ ਖੜੀ ਹੋਈ। ਰਣਵੀਰ ਦੇ ਪਿਆਰ ਨੇ ਨਾ ਸਿਰਫ਼ ਉਨ੍ਹਾਂ ਨੂੰ ਭਾਵਨਾਤਮਕ ਰੂਪ ਵਿੱਚ ਮਜ਼ਬੂਤ ਬਣਾਇਆ, ਸਗੋਂ ਉਹ ਹਮੇਸ਼ਾ ਉਨ੍ਹਾਂ ਨੂੰ ਆਪਣੇ ਕੰਮ ਵੱਲ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕਰਦੇ ਰਹੇ।