ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਮਸ਼ਹੂਰ ਸੈਲੀਬ੍ਰਿਟੀ ਚੈਟ ਸ਼ੋਅ ਕੌਫੀ ਵਿਦ ਕਰਨ ਦੇ ਨਵੇਂ ਸੀਜ਼ਨ ਲਈ ਪਹੁੰਚੇ।



ਇਹ ਪਹਿਲੀ ਵਾਰ ਸੀ ਜਦੋਂ ਦੋਵਾਂ ਨੇ ਕਰਨ ਜੌਹਰ ਦੇ ਸ਼ੋਅ ਵਿੱਚ ਇਕੱਠੇ ਹਿੱਸਾ ਲਿਆ ਸੀ। ਇਸ ਦੌਰਾਨ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਆਪਣੇ ਵਿਆਹ ਦੀ ਇੱਕ ਅਣਦੇਖੀ ਵੀਡੀਓ ਦੁਨੀਆ ਨਾਲ ਸਾਂਝੀ ਕੀਤੀ।



ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦਾ ਡੈਸਟੀਨੇਸ਼ਨ ਵੈਡਿੰਗ ਸੀ।



ਸਾਲ 2018 'ਚ ਦੋਹਾਂ ਨੇ ਇਕ-ਦੂਜੇ ਨੂੰ ਜੀਵਨ ਸਾਥੀ ਬਣਾਇਆ ਸੀ। ਹੁਣ ਵਿਆਹ ਦੇ ਪੰਜ ਸਾਲ ਬਾਅਦ ਦੀਪਿਕਾ ਅਤੇ ਰਣਵੀਰ ਨੇ ਆਪਣੇ ਵਿਆਹ ਦੀ ਵੀਡੀਓ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਹੈ।



ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਆਪਣੇ ਰਿਸ਼ਤੇ ਬਾਰੇ ਗੱਲ ਕਰਦੇ ਹੋਏ ਦੱਸਦੇ ਹਨ ਕਿ ਦੋਵਾਂ ਨੇ ਸਾਲ 2012 ਵਿੱਚ ਡੇਟ ਕਰਨਾ ਸ਼ੁਰੂ ਕੀਤਾ ਸੀ ਅਤੇ ਸਾਲ 2015 ਵਿੱਚ ਗੁਪਤ ਤਰੀਕੇ ਨਾਲ ਮੰਗਣੀ ਕਰ ਲਈ ਸੀ।



ਉਸ ਸਮੇਂ ਤੱਕ ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ। ਸਾਲ 2012 ਵਿੱਚ, ਅਸੀਂ ਦੋਵੇਂ ਇੱਕ-ਦੂਜੇ ਦੇ ਨੇੜੇ ਆਏ ਜਦੋਂ ਅਸੀਂ ਰਾਮਲੀਲਾ ਦੀ ਸ਼ੂਟਿੰਗ ਕਰ ਰਹੇ ਸੀ। ਸੈੱਟ 'ਤੇ ਹਮੇਸ਼ਾ ਇਕੱਠੇ ਰਹਿੰਦੇ ਸਨ।



ਰਣਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਦੀਪਿਕਾ ਨੂੰ ਟ੍ਰਿਪ 'ਤੇ ਪ੍ਰਪੋਜ਼ ਕੀਤਾ ਸੀ। ਦੋਵੇਂ ਇੱਕ ਟਰਿੱਪ ਲਈ ਮਾਲਦੀਵ ਜਾ ਰਹੇ ਸਨ, ਜਿਸ ਦੌਰਾਨ ਰਣਵੀਰ ਨੇ ਚੁੱਪਚਾਪ ਰਿੰਗ ਆਪਣੇ ਨਾਲ ਲੈ ਲਈ।



ਜਦੋਂ ਦੋਵੇਂ ਮਾਲਦੀਵ ਦੇ ਇਕ ਖੂਬਸੂਰਤ ਬੀਚ 'ਤੇ ਇਕੱਲੇ ਸਨ ਤਾਂ ਰਣਵੀਰ ਨੇ ਦੀਪਿਕਾ ਨੂੰ ਪ੍ਰਪੋਜ਼ ਕੀਤਾ ਅਤੇ ਉਸ ਨੇ ਵਿਆਹ ਲਈ ਹਾਂ ਕਰ ਦਿੱਤੀ ਸੀ।



ਦੱਸ ਦੇਈਏ ਕਿ ਦੀਪਿਕਾ ਅਤੇ ਰਣਵੀਰ 11 ਸਾਲਾਂ ਤੋਂ ਇਕੱਠੇ ਹਨ।



ਇਸ ਜੋੜੇ ਨੇ ਸਾਲ 2018 ਵਿੱਚ ਵਿਆਹ ਕੀਤਾ ਸੀ। ਰਣਵੀਰ-ਦੀਪਿਕਾ ਦਾ ਵਿਆਹ ਇਟਲੀ ਦੇ ਲੇਕ ਕੋਮੋ 'ਚ ਹੋਇਆ, ਜਿਸ 'ਚ ਸਿਰਫ ਪਰਿਵਾਰ ਅਤੇ ਕੁਝ ਖਾਸ ਦੋਸਤ ਹੀ ਸ਼ਾਮਲ ਹੋਏ।