ਦਿੱਲੀ 'ਚ ਹੁਣ ਤੁਸੀਂ ਨੀਲੇ ਅਤੇ ਜਾਮਨੀ ਰੰਗ ਦੇ ਆਟੋ ਸੜਕਾਂ 'ਤੇ ਚੱਲਦੇ ਦੇਖੋਗੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ 50 ਆਟੋ ਨੂੰ ਹਰੀ ਝੰਡੀ ਦਿਖਾਈ 4261 ਆਟੋ ਨੂੰ ਪਰਮਿਟ ਦੇਵੇਗੀ ਦਿੱਲੀ ਸਰਕਾਰ ਇਨ੍ਹਾਂ ਆਟੋਆਂ ਨੂੰ ਚਾਰਜ ਕਰਨ ਲਈ ਹਰ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਚਾਰਜਿੰਗ ਸਟੇਸ਼ਨ ਹੋਣਗੇ ਦਿੱਲੀ ਸਰਕਾਰ ਦੇ ਪੋਰਟਲ 'ਤੇ ਰਜਿਸਟ੍ਰੇਸ਼ਨ 'ਤੇ ਵਿਆਜ ਦਰ 'ਤੇ 5 ਫੀਸਦੀ ਦੀ ਛੋਟ ਮਿਲੇਗੀ ਇਨ੍ਹਾਂ ਆਟੋਜ਼ 'ਤੇ ਕੇਂਦਰ ਸਰਕਾਰ ਵੱਲੋਂ ਇਕ ਲੱਖ ਦੀ ਸਬਸਿਡੀ ਤੋਂ ਇਲਾਵਾ 30 ਹਜ਼ਾਰ ਦੀ ਸਬਸਿਡੀ ਵੀ ਦਿੱਤੀ ਜਾਵੇਗੀ 33 ਫੀਸਦੀ ਇਲੈਕਟ੍ਰਾਨਿਕ ਆਟੋ ਔਰਤਾਂ ਲਈ ਰਾਖਵੇਂ ਇਹ ਸਭ ਤੋਂ ਘੱਟ ਕੀਮਤ ਵਾਲਾ ਇਲੈਕਟ੍ਰਿਕ ਆਟੋ ਵੀ ਹੈ ਦਿੱਲੀ ਦੇ ਪ੍ਰਦੂਸ਼ਣ ਨੂੰ ਘੱਟ ਕਰਨ 'ਚ ਇਹ ਆਟੋ ਕਰਨਗੇ ਮਦਦ ਤਿੰਨ ਘੰਟੇ ਚਾਰਜ ਕਰਨ ਤੋਂ ਬਾਅਦ ਇਹ ਆਟੋ 100 ਕਿਲੋਮੀਟਰ ਤੋਂ ਜ਼ਿਆਦਾ ਚੱਲ ਸਕਣਗੇ ਇਨ੍ਹਾਂ ਆਟੋ ਦੀ ਪ੍ਰਤੀ ਕਿਲੋਮੀਟਰ ਚੱਲਣ ਦੀ ਕੀਮਤ ਵੀ ਸਿਰਫ਼ 50 ਪੈਸੇ ਹੀ ਆਵੇਗੀ