ਹਰ ਦੂਜੇ ਪੰਜਾਬੀ ਗਾਣੇ ਦੀ ਸ਼ੁਰੂਆਤ 'ਚ ਤੁਸੀਂ ਦੇਸੀ ਕਰੂ ਦਾ ਨਾਮ ਤਾਂ ਸੁਣਿਆ ਹੀ ਹੋਣਾ। ਦੇਸੀ ਕਰੂ ਮਿਊਜ਼ਿਕ ਗਰੁੱਪ ਹੈ, ਜੋ ਕਿ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗਾਣੇ ਦੇ ਚੁੱਕਿਆ ਹੈ।



ਦੇਸੀ ਕਰੂ ਨੇ ਕਈ ਗਾਇਕਾਂ ਨੂੰ ਸਟਾਰ ਬਣਾਇਆ ਹੈ। ਦੇਸੀ ਕਰੂ ਦੇ ਸੱਤੇ ਯਾਨਿ ਸਤਪਾਲ ਮੱਲ੍ਹੀ ਦਾ ਵਿਆਹ ਹੋ ਗਿਆ ਹੈ। ਉਸ ਦੇ ਵਿਆਹ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।



ਇਸ ਦੇ ਨਾਲ ਹੀ ਇੱਕ ਸੱਤੇ ਦੀ ਆਪਣੀ ਪਤਨੀ ਨਾਲ ਇਕੱ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਦੋਵੇਂ ਡਾਂਸ ਕਰਦੇ ਨਜ਼ਰ ਆ ਰਹੇ ਹਨ ਅਤੇ ਹਰਭਜਨ ਮਾਨ ਸਟੇਜ 'ਤੇ ਪਰਫਾਰਮ ਕਰ ਰਹੇ ਹਨ।



ਉਸ ਦੇ ਵਿਆਹ ਤਕਰੀਬ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਹਾਜ਼ਰੀ ਲਵਾਈ।



ਵਿਆਹ ਦੀ ਰਿਸੈਪਸ਼ਨ 'ਚ ਰਣਜੀਤ ਬਾਵਾ, ਅੰਮ੍ਰਿਤ ਮਾਨ, ਪਰਮੀਸ਼ ਵਰਮਾ, ਜੱਸੀ ਗਿੱਲ, ਜੌਰਡਨ ਸੰਧੂ ਸਣੇ ਹੋਰ ਕਈ ਕਲਾਕਾਰਾਂ ਨੇ ਰੱਜ ਕੇ ਰੌਣਕਾਂ ਲਾਈਆਂ।



ਇਸ ਦਰਮਿਆਨ ਲੈਜੇਂਡਰੀ ਪੰਜਾਬੀ ਸਿੰਗਰ ਹਰਭਜਨ ਮਾਨ ਸਟੇਜ ਪਰਫਾਰਮੈਂਸ ਦਿੰਦੇ ਨਜ਼ਰ ਆਏ।



ਸਟੇਜ 'ਤੇ ਪੰਜਾਬੀ ਕਲਾਕਾਰ ਹਰਭਜਨ ਦੇ ਗੀਤਾਂ 'ਤੇ ਨੱਚਦੇ ਨਜ਼ਰ ਆਏ। ਤਸਵੀਰ 'ਚ ਰਣਜੀਤ ਬਾਵਾ ਨਜ਼ਰ ਆ ਰਿਹਾ ਹੈ।



ਪਰਮੀਸ਼ ਵਰਮਾ



ਰਣਜੀਤ ਬਾਵਾ



ਲਾੜਾ ਲਾੜੀ ਨਾਲ ਤਸਵੀਰ ਖਿਚਵਾਉਂਦੇ ਗਾਇਕ ਜੱਸੀ ਗਿੱਲ ਤੇ ਉਨ੍ਹਾਂ ਦੀ ਫੈਮਿਲੀ