Yuzvendra chahal Diwali Celebration: ਭਾਰਤੀ ਸਟਾਰ ਸਪਿਨਰ ਯੁਜਵੇਂਦਰ ਚਾਹਲ ਆਏ ਦਿਨ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਉਹ ਆਪਣੀ ਕ੍ਰਿਕਟ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਹਰ ਪਾਸੇ ਛਾਏ ਰਹਿੰਦੇ ਹਨ। ਇੱਕ ਵਾਰ ਫਿਰ ਤੋਂ ਯੁਜਵੇਂਦਰ ਚਾਹਲ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦੇ ਚਰਚਾ ਵਿੱਚ ਆ ਗਏ ਹਨ। ਦਰਅਸਲ, ਹਾਲ ਹੀ ਵਿੱਚ ਦੀਵਾਲੀ ਮੌਕੇ ਯੁਜਵੇਂਦਰ ਇਕੱਲੇ ਨਜ਼ਰ ਆਏ। ਇਸ ਦੌਰਾਨ ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਯੁਜਵੇਂਦਰ ਚਾਹਲ ਨੇ ਆਪਣੇ ਮਾਤਾ ਅਤੇ ਪਿਤਾ ਨਾਲ ਦੀਵਾਲੀ ਮਨਾਈ, ਉੱਥੇ ਹੀ ਧਨਸ਼੍ਰੀ ਵਰਮਾ ਨੇ ਆਪਣਾ ਸਹੁਰਾ ਪਰਿਵਾਰ ਛੱਡ ਪੇਕੇ ਜਾ ਦੀਵਾਲੀ ਮਨਾਈ। ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵੱਲੋਂ ਦੀਵਾਲੀ ਦਾ ਜਸ਼ਨ ਵੱਖ-ਵੱਖ ਮਨਾਉਣ ਤੇ ਪ੍ਰਸ਼ੰਸਕ ਲਗਾਤਾਰ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ। ਦੱਸ ਦੇਈਏ ਕਿ ਯੁਜਵੇਂਦਰ ਚਾਹਲ ਤੋਂ ਬਾਅਦ ਧਨੁਸ਼੍ਰੀ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਉਹ ਆਪਣੇ ਪੇਕੇ ਪਰਿਵਾਰ ਨਾਲ ਦੀਵਾਲੀ ਸੈਲਿਬ੍ਰੇਟ ਕਰਦੇ ਹੋਏ ਵਿਖਾਈ ਦਿੱਤੀ। ਹੈਰਾਨੀ ਦੀ ਹੱਲ ਇਹ ਹੈ ਕਿ ਦੋਵਾਂ ਨੇ ਹੀ ਆਪਣੀ ਪੋਸਟ ਵਿੱਚ ਇੱਕ-ਦੂਜੇ ਦਾ ਜ਼ਿਕਰ ਨਹੀਂ ਕੀਤਾ। ਧਨੁਸ਼੍ਰੀ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਪਲੀਜ਼ ਯੂਵੀ ਨੂੰ ਧੋਖਾ ਨਾ ਦੇਣਾ... ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਦੋਵਾਂ ਨੇ ਦੀਵਾਲੀ ਵੱਖ-ਵੱਖ ਸੈਲਿਬ੍ਰੇਟ ਕਿਉਂ ਕੀਤੀ। ਦੱਸ ਦੇਈਏ ਕਿ ਧਨਸ਼੍ਰੀ ਦਾ ਵਿਆਹ ਯਜੁਵੇਂਦਰ ਚਾਹਲ ਨਾਲ ਕੋਰੋਨਾ ਮਹਾਮਾਰੀ ਦੌਰਾਨ ਹੋਇਆ ਸੀ। ਦਰਅਸਲ, ਧਨਸ਼੍ਰੀ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਨੂੰ ਲੈ ਕੇ ਸੁਰਖੀਆਂ 'ਚ ਰਹੀ ਸੀ। ਚਾਹਲ ਲੌਕਡਾਊਨ ਦੌਰਾਨ ਕੁਝ ਨਵਾਂ ਸਿੱਖਣਾ ਚਾਹੁੰਦੇ ਸੀ। ਅਜਿਹੇ 'ਚ ਉਸ ਨੇ ਧਨਸ਼੍ਰੀ ਨਾਲ ਆਨਲਾਈਨ ਸੰਪਰਕ ਕੀਤਾ। ਕਰੀਬ ਦੋ ਮਹੀਨੇ ਗੱਲਬਾਤ ਕਰਨ ਤੋਂ ਬਾਅਦ ਚਾਹਲ ਨੇ ਧਨਸ਼੍ਰੀ ਨੂੰ ਪ੍ਰਪੋਜ਼ ਕੀਤਾ। ਦੋਹਾਂ ਦਾ ਵਿਆਹ 22 ਦਸੰਬਰ 2020 ਨੂੰ ਹੋਇਆ ਸੀ। ਇਸ ਤੋਂ ਇਲਾਵਾ ਧਨਸ਼੍ਰੀ ਦਾ ਨਾਂਅ ਸ਼੍ਰੇਅਸ ਅਈਅਰ ਨਾਲ ਵੀ ਜੋੜਿਆ ਗਿਆ, ਜਦੋਂਕਿ ਦੋਵਾਂ ਵਿਚਾਲੇ ਬਹੁਤ ਵਧੀਆ ਦੋਸਤੀ ਹੈ।