Yuzvendra Chahal Birthday: ਭਾਰਤੀ ਟੀਮ ਦੇ ਸਟਾਰ ਲੈੱਗ ਸਪਿਨਰ ਯੁਜਵੇਂਦਰ ਚਾਹਲ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਯੂਜ਼ੀ ਉਨ੍ਹਾਂ ਕ੍ਰਿਕਟਰਸ ਵਿੱਚੋਂ ਇੱਕ ਹੈ ਜੋ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਹਰ ਪਾਸੇ ਛਾਇਆ ਰਹਿੰਦਾ ਹੈ। ਅੱਜ ਯੁਜਵੇਂਦਰ ਚਾਹਲ ਆਪਣਾ ਜਨਮਦਿਨ ਮਨਾ ਰਿਹਾ ਹੈ। ਇਸ ਮੌਕੇ ਕ੍ਰਿਕਟਰ ਨੂੰ ਪ੍ਰਸ਼ੰਸਕਾਂ ਦੇ ਨਾਲ-ਨਾਲ ਕਰੀਬੀਆਂ ਵੱਲੋਂ ਜਨਮਦਿਨ ਦੀਆਂ ਵਧਾਈਆਂ ਦਿੱਤੀ ਜਾ ਰਹੀਆਂ ਹਨ। ਇਸ ਵਿਚਾਲੇ ਯੂਜ਼ੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕੁਝ ਨਵੀਂਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਦੀ ਤਾਰੀਫ ਵਿੱਚ ਧਨਸ਼੍ਰੀ ਵੱਲੋਂ ਵੀ ਕਮੈਂਟ ਕੀਤਾ ਗਿਆ ਹੈ। ਦਰਅਸਲ, ਪਤੀ ਯੂਜ਼ੀ ਦੀਆਂ ਤਸਵੀਰਾਂ ਦੀ ਪੋਸਟ ਧਨਸ਼੍ਰੀ ਨੇ ਆਪਣੀ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸ਼ੇਅਰ ਕੀਤੀ ਹੈ। ਇਸ ਨੂੰ ਕੈਪਸ਼ਨ ਦਿੰਦੇ ਹੋਏ ਡਾਂਸਰ ਸਟਾਰ ਨੇ ਲਿਖਿਆ, ਕਿਆ ਬਾਤ ਆਗ ਲਗਾ ਦੀ ਬੌਸ... ਦੱਸ ਦੇਈਏ ਕਿ ਹਾਲ ਹੀ ਵਿੱਚ ਚਾਹਲ ਨੇ 'ਰਣਵੀਰ ਅਲਾਹਬਾਦੀਆ' ਨੂੰ ਦਿੱਤੇ ਇੰਟਰਵਿਊ 'ਚ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਵੱਡੇ ਖੁਲਾਸੇ ਕੀਤਾ। ਇਸ ਦੌਰਾਨ ਉਨ੍ਹਾਂ ਨਾ ਸਿਰਫ ਆਪਣੀ ਲਵ ਲਾਈਫ ਬਲਕਿ ਕ੍ਰਿਕਟਰ ਨਾਲ ਜੁੜੇ ਬੁਰੇ ਦੌਰ ਦਾ ਵੀ ਖੁਲਾਸਾ ਕੀਤਾ। ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਧਨਸ਼੍ਰੀ ਵਰਮਾ ਇਹ ਨਹੀਂ ਜਾਣਦੀ ਸੀ ਕਿ ਚਹਿਲ ਆਖਿਰ ਹੈ ਕੌਣ। ਹਾਲਾਂਕਿ ਉਨ੍ਹਾਂ ਦੀ ਲਵ ਸਟੋਰੀ ਹੌਲੀ-ਹੌਲੀ ਫਿਰ ਅੱਗੇ ਵਧੀ ਅਤੇ ਅਖੀਰ ਵਿੱਚ ਉਨ੍ਹਾਂ ਨੇ ਵਿਆਹ ਕਰਵਾ ਲਿਆ। ਇਸਦੇ ਨਾਲ ਹੀ ਯੁਜਵੇਂਦਰ ਚਾਹਲ ਨੇ ਦੱਸਿਆ ਕਿ ਆਰਸੀਬੀ ਨੇ ਉਸ ਨੂੰ 8 ਸਾਲ ਬਾਅਦ ਰਿਲੀਜ਼ ਕੀਤਾ, ਜੋ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ। ਇਸ ਉੱਪਰ ਵੀ ਕ੍ਰਿਕਟਰ ਨੇ ਖੁੱਲ੍ਹ ਕੇ ਆਪਣਾ ਦਰਦ ਬਿਆਨ ਕੀਤਾ। ਇਸ ਤੋਂ ਇਲਾਵਾ ਯੂਜ਼ੀ ਅਕਸਰ ਆੁਪਣੀ ਲੁੱਕ ਨੂੰ ਲੈ ਟ੍ਰੋਲ ਹੁੰਦੇ ਰਹਿੰਦੇ ਹਨ। ਕੁਝ ਮਹੀਨੇ ਪਹਿਲਾਂ ਕ੍ਰਿਕਟਰ ਦਾ ਸ਼ਰਾਬ ਦੇ ਨਸ਼ੇ ਦੀ ਹਾਲਤ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ।