ਬਾਲੀਵੁੱਡ 'ਚ ਧਰਮਿੰਦਰ ਨੇ ਜਦੋਂ ਐਂਟਰੀ ਕੀਤੀ ਤਾਂ ਉਦੋਂ ਹੀ ਉਹ ਵਿਆਹੇ ਹੋਏ ਸੀ। ਉਨ੍ਹਾਂ ਦਾ ਵਿਆਹ 19 ਸਾਲ ਦੀ ਉਮਰ 'ਚ ਪ੍ਰਕਾਸ਼ ਕੌਰ ਨਾਲ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੱੁਡ 'ਚ ਐਂਟਰੀ ਲਈ ਮੀਨਾ ਕੁਮਾਰੀ ਦਾ ਫਾਇਦਾ ਚੁੱਕਿਆ। ਉਨ੍ਹਾਂ ਨੇ ਮੀਨਾ ਕੁਮਾਰ ਨਾਲ ਅਫੇਅਰ ਚਲਾਇਆ ਅਤੇ ਉਨ੍ਹਾਂ ਨੂੰ ਇਸ ਅਫੇਅਰ ਤੋਂ ਕਾਫੀ ਫਾਇਦਾ ਹੋਇਆ। ਧਰਮਿੰਦਰ ਦਾ ਕਰੀਅਰ ਬਣ ਗਿਆ ਅਤੇ ਬਾਅਦ 'ਚ ਹੀਮੈਨ ਨੇ ਮੀਨਾ ਕੁਮਾਰੀ ਨੂੰ ਠੋਕਰ ਮਾਰ ਦਿੱਤੀ। ਕਿਉਂਕਿ ਉਹ ਪਹਿਲਾਂ ਹੀ ਵਿਆਹੀ ਹੋਈ ਸੀ। ਇਸ ਤੋਂ ਬਾਅਦ ਧਰਮਿੰਦਰ ਦਾ ਨਾਮ ਆਸ਼ਾ ਪਾਰੇਖ ਨਾਲ ਵੀ ਜੁੜਿਆ, ਪਰ ਉਨ੍ਹਾਂ ਦੇ ਨਾਲ ਧਰਮਿੰਦਰ ਦਾ ਇਹ ਅਫੇਅਰ ਥੋੜੇ ਹੀ ਸਮਾਂ ਚੱਲਿਆ। ਇਸ ਗੱਲ 'ਚ ਕਿੰਨੀ ਸੱਚਾਈ ਹੈ, ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਨਾਲ ਧਰਮਿੰਦਰ ਦਾ ਨਾਂ ਰਾਖੀ ਨਾਲ ਵੀ ਜੋੜਿਆ ਜਾਂਦਾ ਰਿਹਾ ਹੈ। ਕਿਉਂਕਿ ਧਰਮਿੰਦਰ ਨੇ ਰਾਖੀ ਨਾਲ ਕਈ ਫਿਲਮਾਂ 'ਚ ਕੰਮ ਕੀਤਾ ਤਾਂ ਮੀਡੀਆ 'ਚ ਦੋਵਾਂ ਦੇ ਅਫੇਅਰ ਦੀਆਂ ਖਬਰਾਂ ਉੱਡਣ ਲੱਗ ਪਈਆ ਸੀ। ਪਰ ਇਨ੍ਹਾਂ ਦੋਵਾਂ ਦੇ ਰਿਸ਼ਤੇ ਦੀ ਵੀ ਕਦੇ ਪੁਸ਼ਟੀ ਨਹੀਂ ਹੋ ਸਕੀ। ਇਸ ਤੋਂ ਬਾਅਦ ਧਰਮਿੰਦਰ ਨੂੰ 42 ਸਾਲ ਦੀ ਉਮਰ 'ਚ ਆਪਣੇ ਤੋਂ 14 ਸਾਲ ਛੋਟੀ ਹੇਮਾ ਮਾਲਿਨੀ ਨਾਲ ਪਿਆਰ ਹੋਇਆ। ਧਰਮਿੰਦਰ ਹੇਮਾ ਦੇ ਪਿਆਰ 'ਚ ਇਸ ਹੱਦ ਤੱਕ ਪਾਗਲ ਸੀ ਕਿ ਉਨ੍ਹਾਂ ਨੇ ਧਰਮ ਬਦਲ ਕੇ ਹੇਮਾ ਨਾਲ ਵਿਆਹ ਕੀਤਾ। ਧਰਮਿੰਦਰ ਦੀ ਰੰਗੀਨ ਮਿਜ਼ਾਜੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੋ ਵਿਆਹ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਤੋਂ 27 ਸਾਲ ਛੋਟੀ ਅਭਿਨੇਤਰੀ ਅਨੀਤਾ ਰਾਜ ਨਾਲ ਅਫੇਅਰ ਚਲਾਇਆ ਅਤੇ ਗੱਲ ਵਿਆਹ ਤੱਕ ਵੀ ਪਹੁੰਚ ਗਈ।