ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਸਾਲ ਦੀ ਸ਼ੁਰੂਆਤ 'ਚ ਹੀ ਸ਼ਾਹਰੁਖ ਨੇ ਬਲਾਕਬਸਟਰ ਫਿਲਮ ਦੇ ਕੇ ਆਪਣੇ ਪ੍ਰਸ਼ੰਸਕਾਂ ਦੀਆਂ ਉਮੀਦਾਂ ਵਧਾ ਦਿੱਤੀਆਂ ਹਨ। ਹੁਣ ਦਰਸ਼ਕ ਕਿੰਗ ਖਾਨ ਦੀ ਆਉਣ ਵਾਲੀ ਫਿਲਮ ਤੋਂ ਵੀ ਬਹੁਤ ਉਮੀਦਾਂ ਲਗਾਏ ਬੈਠੇ ਹਨ। 7 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੀ ਐਡਵਾਂਸ ਬੁਕਿੰਗ ਵਿਦੇਸ਼ਾਂ 'ਚ ਵੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਯੂਏਈ 'ਚ ਐਡਵਾਂਸ ਬੁਕਿੰਗ ਦੇ ਅੰਕੜੇ ਸਾਹਮਣੇ ਆਏ ਹਨ, ਜਿਸ 'ਚ 'ਜਵਾਨ' ਸ਼ਾਹਰੁਖ ਦੀ ਆਪਣੀ ਫਿਲਮ 'ਪਠਾਨ' ਨੂੰ ਪਿੱਛੇ ਛੱਡਦੀ ਨਜ਼ਰ ਆ ਰਹੀ ਹੈ। ਯੂਏਈ ਵਿੱਚ ਜਵਾਨ ਦੀ ਬੁਕਿੰਗ ਇਸ ਦੇ ਰਿਲੀਜ਼ ਹੋਣ ਤੋਂ 3 ਹਫ਼ਤੇ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਸ ਦੀ ਐਡਵਾਂਸ ਬੁਕਿੰਗ ਦੇ ਅੰਕੜੇ ਵੀ ਸਾਹਮਣੇ ਆਏ ਹਨ, ਜੋ ਕਾਫੀ ਹੈਰਾਨ ਕਰਨ ਵਾਲੇ ਹਨ। ਦਰਅਸਲ, ਵੈਂਕੀ ਰਿਵਿਊਜ਼ ਅਤੇ ਸਕਨੀਲਕ ਦੇ ਅਨੁਸਾਰ, ਫਿਲਮ ਦੀ ਰਿਲੀਜ਼ ਤੋਂ ਤਿੰਨ ਹਫਤੇ ਪਹਿਲਾਂ 4,800 ਟਿਕਟਾਂ ਵਿਕ ਚੁੱਕੀਆਂ ਹਨ। ਆਉਣ ਵਾਲੇ ਦਿਨਾਂ 'ਚ 'ਜਵਾਨ' ਦੇ ਰਿਲੀਜ਼ ਸਥਾਨਾਂ ਅਤੇ ਸ਼ੋਅ ਨੂੰ ਹੋਰ ਵਧਾਇਆ ਜਾਵੇਗਾ। ਜਿਸ ਤੋਂ ਬਾਅਦ ਜਵਾਨ ਨੂੰ UAE 'ਚ ਪਠਾਨ ਤੋਂ ਵੱਡੀ ਸ਼ੁਰੂਆਤ ਮਿਲਣ ਦੀ ਉਮੀਦ ਹੈ। ਸ਼ਾਹਰੁਖ ਦੀ 'ਪਠਾਨ' ਨੇ ਉੱਤਰੀ ਅਮਰੀਕਾ 'ਚ ਪਹਿਲੇ ਦਿਨ 1.85 ਮਿਲੀਅਨ ਡਾਲਰ ਦੀ ਕਮਾਈ ਕੀਤੀ। ਦੂਜੇ ਪਾਸੇ 'ਜਵਾਨ' ਦੀ ਅਮਰੀਕਾ 'ਚ 'ਪਠਾਨ' ਦੇ ਓਪਨਿੰਗ ਡੇ ਕਲੈਕਸ਼ਨ ਤੋਂ ਵੱਧ ਕਮਾਈ ਕਰਨ ਦੀ ਸੰਭਾਵਨਾ ਹੈ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ 'ਪਠਾਨ' ਨੇ ਵਿਦੇਸ਼ 'ਚ ਓਪਨਿੰਗ ਡੇਅ 'ਚ 37 ਕਰੋੜ ਦਾ ਕਲੈਕਸ਼ਨ ਕੀਤਾ ਸੀ। ਇਸ ਦੀ ਤੁਲਨਾ 'ਚ ਐਟਲੀ ਦੁਆਰਾ ਨਿਰਦੇਸ਼ਿਤ 'ਜਵਾਨ' ਤੋਂ ਓਪਨਿੰਗ ਡੇ ਕਲੈਕਸ਼ਨ 50 ਕਰੋੜ ਦੀ ਉਮੀਦ ਜਤਾਈ ਜਾ ਰਹੀ ਹੈ। 'ਜਵਾਨ' 'ਚ ਜਿਥੇ ਸੁਪਰਸਟਾਰ ਸ਼ਾਹਰੁਖ ਖਾਨ ਦੇ ਨਾਲ ਨਯਨਤਾਰਾ ਨਜ਼ਰ ਆਉਣ ਵਾਲੀ ਹੈ, ਉਥੇ ਹੀ ਨਯਨਤਾਰਾ ਅਤੇ ਸਾਨਿਆ ਮਲਹੋਤਰਾ ਵੀ ਇਸ ਫਿਲਮ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਨ ਜਾ ਰਹੀ ਹੈ। ਮੀਡੀਆ ਰਿਪੋਰਟਸ ਮੁਤਾਬਕ ਦੀਪਿਕਾ ਇਸ ਫਿਲਮ 'ਚ ਕੈਮਿਓ ਕਰਦੀ ਨਜ਼ਰ ਆਵੇਗੀ।