ਦੀਆ ਮਿਰਜ਼ਾ ਇੱਕ ਮਾਡਲ, ਅਦਾਕਾਰਾ, ਨਿਰਮਾਤਾ ਅਤੇ ਸਮਾਜ ਸੇਵੀ ਵੀ ਹੈ

ਦੀਆ ਨੇ ਸਾਲ 2000 'ਚ ਮਿਸ ਏਸ਼ੀਆ ਪੈਸੀਫਿਕ ਇੰਟਰਨੈਸ਼ਨਲ ਦਾ ਖਿਤਾਬ ਜਿੱਤੀਆ ਸੀ

'ਰਹਿਨਾ ਹੈ ਤੇਰੇ ਦਿਲ ਮੇਂ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਦੀਆ ਰਾਤੋ-ਰਾਤ ਸਟਾਰ ਬਣ ਗਈ

ਦੀਆ ਆਪਣੀ ਮਾਸੂਮੀਅਤ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ

ਫਿਲਮ 'ਰਹਿਨਾ ਹੈ ਤੇਰੇ ਦਿਲ ਮੇਂ' ਨੂੰ ਆਪਣੇ ਦੌਰ ਦੀ ਸਭ ਤੋਂ ਰੋਮਾਂਟਿਕ ਫਿਲਮ ਮੰਨਿਆ ਜਾਂਦਾ ਹੈ

ਦੀਆ ਦੀ ਮਾਂ ਦੀਪਾ ਬੰਗਾਲੀ ਤੇ ਪਾਪਾ ਫਰੈਂਕ ਹੈਂਡਰਿਕ ਜਰਮਨ ਇੰਟੀਰੀਅਰ ਡਿਜ਼ਾਈਨਰ ਸਨ

ਦੀਆ ਜਦੋਂ 6 ਸਾਲ ਦੀ ਸੀ ਤਾਂ ਉਸ ਦੇ ਮਾਤਾ-ਪਿਤਾ ਵੱਖ ਹੋ ਗਏ

ਹਾਲਾਂਕਿ, ਦੀਆ ਦੇ ਪਿਤਾ ਫਰੈਂਕ ਦੀ ਮੌਤ 3 ਸਾਲ ਬਾਅਦ ਹੀ ਹੋ ਗਈ ਸੀ

ਫਿਰ ਦੀਆ ਦੀ ਮਾਂ ਨੇ ਅਹਿਮਦ ਮਿਰਜ਼ਾ ਨਾਂ ਦੇ ਵਿਅਕਤੀ ਨਾਲ ਵਿਆਹ ਕਰ ਲਿਆ

ਦੀਆ ਆਪਣੇ ਨਾਂ ਦੇ ਨਾਲ ਆਪਣੇ ਦੂਜੇ ਪਿਤਾ ਦਾ ਸਰਨੇਮ ਵਰਤਦੀ ਹੈ