ਮਲੱਠੀ ਨੂੰ ਆਮ ਤੌਰ 'ਤੇ ਸਿਹਤ ਸੰਬੰਧੀ ਕਈ ਸਮੱਸਿਆਵਾਂ ਲਈ ਘਰੇਲੂ ਨਸਖੇ ਵਜੋਂ ਵਰਤਿਆ ਜਾਂਦਾ ਹੈ।



ਅੱਖਾਂ, ਮੂੰਹ, ਗਲੇ, ਸਾਹ, ਦਿਲ ਦੀਆਂ ਬਿਮਾਰੀਆਂ, ਜ਼ਖ਼ਮਾਂ ਦੇ ਇਲਾਜ ਲਈ ਸਦੀਆਂ ਤੋਂ ਇਸ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ।



ਮਲੱਠੀ 'ਚ ਕੈਲਸ਼ੀਅਮ, ਗਲਿਸਿਰਰਹਿਜਕ ਐਸਿਡ, ਐਂਟੀਆਕਸੀਡੈਂਟ, ਐਂਟੀਬਾਇਓਟਿਕ ਤੇ ਪ੍ਰੋਟੀਨ ਵਰਗੇ ਤੱਤ ਪਾਏ ਜਾਂਦੇ ਹਨ ਜੋ ਸਿਹਤ ਲਈ ਬਹੁਤ ਫਾਇਦੇਮੰਦ ਸਾਬਿਤ ਹੁੰਦੇ ਹਨ।



ਤੁਸੀਂ ਇਸ ਦੇ ਫਾਇਦੇ ਤਾਂ ਸੁਣੇ ਹੋਣਗੇ ਪਰ ਆਓ ਜਾਣਦੇ ਹਾਂ ਇਸ ਦੇ ਨੁਕਸਾਨ



ਜੇਕਰ ਤੁਸੀਂ ਮਲੱਠੀ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਇਸ ਨਾਲ ਕ੍ਰੋਨਿਕ ਥਕਾਵਟ, ਸਿਰ ਦਰਦ, ਸੋਜ, ਸਾਹ ਦੀ ਤਕਲੀਫ਼, ਜੋੜਾਂ 'ਚ ਅਕੜਾਅ ਤੇ ਪੁਰਸ਼ਾਂ 'ਚ ਟੈਸਟੋਸਟੀਰੋਨ ਦਾ ਪੱਧਰ ਘੱਟ ਤੇ ਮਾਸਪੇਸ਼ੀਆਂ 'ਚ ਕਮਜ਼ੋਰੀ ਹੋ ਸਕਦੀ ਹੈ।



ਮਲੱਠੀ ਦਾ ਸੇਵਨ ਕਰਨ ਨਾਲ ਸਰੀਰ 'ਚ ਪੋਟਾਸ਼ੀਅਮ ਦੀ ਕਮੀ, ਹਾਈ ਬਲੱਡ ਪ੍ਰੈਸ਼ਰ ਤੇ ਮਾਸਪੇਸ਼ੀਆਂ ਦੀ ਕਮਜ਼ੋਰੀ ਹੋ ਸਕਦੀ ਹੈ।



ਗੁਰਦੇ, ਸ਼ੂਗਰ ਰੋਗੀਆਂ ਤੇ ਗਰਭਵਤੀ ਔਰਤਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਇਸਨੂੰ ਲੈਣਾ ਚਾਹੀਦਾ ਹੈ।



ਇਸਦੀ ਵਰਤੋਂ ਹਾਈ ਬਲੱਡ ਪ੍ਰੈਸ਼ਰ, ਮੋਟਾਪਾ, ਸ਼ੂਗਰ, ਐਸਟ੍ਰੋਜਨ-ਸੰਵੇਦਨਸ਼ੀਲ ਵਿਕਾਰ, ਗੁਰਦੇ, ਦਿਲ ਜਾਂ ਜਿਗਰ ਅਤੇ ਮਾਹਵਾਰੀ ਦੀ ਡਾਕਟਰੀ ਸਥਿਤੀ 'ਚ ਨਹੀਂ ਕੀਤੀ ਜਾਣੀ ਚਾਹੀਦੀ।



ਜੋ ਲੋਕ ਹਾਈਪੋਥਾਇਰਾਇਡਿਜ਼ਮ ਤੋਂ ਪੀੜਤ ਹਨ, ਉਨ੍ਹਾਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।