ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਸ਼ੁੱਕਰਵਾਰ ਯਾਨੀ 6 ਜਨਵਰੀ ਨੂੰ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ।



ਦਿਲਜੀਤ ਦੋਸਾਂਝ ਦਾ ਨਾਂ ਪੂਰੀ ਦੁਨੀਆ `ਚ ਮਸ਼ਹੂਰ ਹੈ। ਉਨ੍ਹਾਂ ਨੇ ਆਪਣੇ ਟੈਲੇਂਟ ਦੇ ਦਮ ਤੇ ਇਹ ਮੁਕਾਮ ਹਾਸਲ ਕੀਤਾ ਹੈ। ਪਰ ਉਨ੍ਹਾਂ ਨੂੰ ਵੀ ਇਸ ਮੁਕਾਮ ਤੱਕ ਪਹੁੰਚਣ ਲਈ ਕਾਫ਼ੀ ਸੰਘਰਸ਼ ਕਰਨਾ ਪਿਆ ਸੀ



ਦਿਲਜੀਤ ਨੇ ਇੰਟਰਵਿਊ `ਚ ਦੱਸਿਆ ਸੀ ਕਿ ਉਨ੍ਹਾਂ ਦਾ ਇੰਡਸਟਰੀ `ਚ ਕੋਈ ਗੌਡਫ਼ਾਦਰ ਨਹੀਂ ਸੀ। ਪਰ ਗਾਉਣਾ ਉਨ੍ਹਾਂ ਦਾ ਜਨੂੰਨ ਸੀ। ਉਨ੍ਹਾਂ ਨੇ ਸੋਚ ਲਿਆ ਸੀ ਕਿ ਉਹ ਸਿੰਗਰ ਬਣ ਕੇ ਰਹਿਣਗੇ।



ਦਿਲਜੀਤ ਦੱਸਦੇ ਹਨ ਕਿ ਉਨ੍ਹਾਂ ਨੇ ਜਦੋਂ ਪੰਜਾਬੀ ਮਿਊਜ਼ਿਕ ਇੰਡਸਟਰੀ `ਚ ਕਦਮ ਰੱਖਿਆ ਤਾਂ ਉਨ੍ਹਾਂ ਨੂੰ ਪਤਾ ਸੀ ਕਿ ਕਿਵੇਂ ਸ਼ੁਰੂ ਕਰਨਾ ਹੈ ਤੇ ਕਿਵੇਂ ਪੈਸੇ ਕਮਾਉਣੇ ਹਨ।



ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ ਤਾਂ ਉਨ੍ਹਾਂ ਕੋਲ ਦੋ ਹੀ ਆਪਸ਼ਨ ਸੀ। ਜਾਂ ਤਾਂ ਉਹ ਸਿੰਗਰ ਬਣਦੇ ਜਾਂ ਫ਼ਿਰ ਫ਼ੈਕਟਰੀ `ਚ ਕੰਮ ਕਰਦੇ। ਕਿਸੇ ਤਰ੍ਹਾਂ ਸੰਘਰਸ਼ਾਂ ਨਾਲ ਉਨ੍ਹਾਂ ਆਪਣਾ ਪਹਿਲਾ ਸਿੰਗਲ ਟਰੈਕ ਕੱਢਿਆ।



ਉਨ੍ਹਾਂ ਦਾ ਪਹਿਲਾ ਗੀਤ `ਨੱਚਦੀ ਦੇ` ਸੀ। ਇਹ ਗੀਤ ਚੱਲ ਤਾਂ ਗਿਆ ਸੀ। ਪਰ ਦਿਲਜੀਤ ਨੂੰ ਵੱਡੇ ਬਰੇਕ ਦੀ ਉਡੀਕ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਹੋਰ ਗੀਤ ਆਏ। `ਪਟਿਆਲਾ ਪੈੱਗ', 'ਪਰੋਪਰ ਪਟੋਲਾ', 'ਨੱਚਦੀਆਂ ਅੱਲੜ੍ਹਾਂ ਕੁਆਰੀਆਂ' ਵਰਗੇ ਗੀਤਾਂ ਨੇ ਦਿਲਜੀਤ ਨੂੰ ਸਟਾਰ ਬਣਾ ਦਿਤਾ।



ਦਿਲਜੀਤ ਦੋਸਾਂਝ ਅੱਜ 20 ਮਿਲੀਅਨ ਡਾਲਰ (ਅਮਰੀਕੀ) ਯਾਨਿ 150 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਦੇ ਮਾਲਕ ਹਨ। ਇਹ ਸਾਰੀ ਜਾਇਦਾਦ ਉਨ੍ਹਾਂ ਨੇ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ ਤੇ ਬਣਾਈ ਹੈ।



ਉਨ੍ਹਾਂ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਇਹੀ ਨਹੀਂ ਉਨ੍ਹਾਂ ਨੇ ਬਾਲੀਵੁੱਡ ;ਚ ਵੀ ਖੂਬ ਨਾਮ ਕਮਾਇਆ ਹੈ।



ਦਿਲਜੀਤ ਦੋਸਾਂਝ ਸ਼ਾਹੀ ਜੀਵਨ ਜਿਉਂਦੇ ਹਨ। ਉਨ੍ਹਾਂ ਦੇ ਦੇਸ਼ `ਚ ਹੀ ਨਹੀਂ ਵਿਦੇਸ਼ਾਂ `ਚ ਵੀ ਆਲੀਸ਼ਾਨ ਘਰ ਹਨ।



ਲੁਧਿਆਣਾ ਦੇ ਦੁੱਗਰੀ ਫ਼ੇਜ਼ 2 `ਚ ਦਿਲਜੀਤ ਦੀ ਪ੍ਰਾਪਰਟੀ ਹੈ।ਮੁੰਬਈ `ਚ 13 ਕਰੋੜ ਦਾ ਆਲੀਸ਼ਾਨ ਘਰ ਹੈ। ਕੈਲੀਫ਼ੋਰਨੀਆ `ਚ ਦਿਲਜੀਤ ਦਾ ਦੋ ਮੰਜ਼ਿਲਾ ਸ਼ਾਨਦਾਰ ਬੰਗਲਾ ਹੈ।