ਜੈਨੀ ਜੌਹਲ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਤੇ ਉਹ ਅਕਸਰ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ। ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ



ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।



ਇਨ੍ਹਾਂ ਤਸਵੀਰਾਂ ਨੂੰ ਲੈਂਦੇ ਹੋਏ ਗਾਇਕਾ ਭਾਵੁਕ ਨਜ਼ਰ ਆਈ। ਦਰਅਸਲ ਇਨ੍ਹਾਂ ਤਸਵੀਰਾਂ ‘ਚ ਸਿੱਧੂ ਮੂਸੇਵਾਲਾ ਦੀਆਂ ਫਰੇਮ ‘ਚ ਜੜੀਆਂ ਤਸਵੀਰਾਂ ਹਨ।



ਜਿਨ੍ਹਾਂ ਨੂੰ ਲੈਂਦੇ ਹੋਏ ਗਾਇਕਾ ਭਾਵੁਕ ਹੋ ਗਈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਾਇਕਾ ਨੇ ਇੱਕ ਬੇਹੱਦ ਹੀ ਭਾਵੁਕ ਕੈਪਸ਼ਨ ਵੀ ਲਿਖਿਆ ਹੈ।



ਗਾਇਕਾ ਨੇ ਲਿਖਿਆ ਧੰਨਵਾਦ ਸ਼ੁਭ ਮੈਨੂੰ ਏਨਾਂ ਮਾਣ ਦਿਵਾਉਣ ਦੇ ਲਈ, ਥੈਂਕ ਯੂ ਕਮਲ ਭਰਾ ਅਤੇ ਪਰਿਵਾਰ ਮੈਨੂੰ ਏਨਾਂ ਵਧੀਆ ਅਤੇ ਬੇਸ਼ਕੀਮਤੀ ਤੋਹਫ਼ਾ ਦੇਣ ਦੇ ਲਈ’।



ਜੈਨੀ ਜੌਹਲ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ਅਤੇ ਹਰ ਕੋਈ ਸਿੱਧੂ ਦੀਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਭਾਵੁਕ ਹੋ ਰਿਹਾ ਹੈ।



ਜੈਨੀ ਜੌਹਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।



ਹਾਲ ਹੀ ‘ਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਾ ਮਿਲਣ ਦੀ ਸੂਰਤ ‘ਚ ਸੂਬਾ ਸਰਕਾਰ ਦੀ ਕਾਰਜ ਸ਼ੈਲੀ ‘ਤੇ ਸਵਾਲ ਚੁੱਕਦਿਆਂ ਗੀਤ ‘ਲੈਟਰ ਟੂ ਸੀਐੱਮ’ ਵੀ ਕੱਢਿਆ ਸੀ।



ਜਿਸ ਨੂੰ ਕਿ ਯੂਟਿਊਬ ਤੋਂ ਡਿਲੀਟ ਕਰਵਾ ਦਿੱਤਾ ਗਿਆ ਸੀ।



ਦੱਸ ਦਈਏ ਕਿ ਜੈਨੀ ਜੌਹਲ ਦੇ ਇਸ ਗਾਣੇ ਦੀ ਵਜ੍ਹਾ ਕਰਕੇ ਕਾਫੀ ਵਿਵਾਦ ਭਖਿਆ ਸੀ