ਪੰਜਾਬੀ ਐਕਟਰ ਤੇ ਸਿੰਗਰ ਦਿਲਜੀਤ ਦੋਸਾਂਝ ਉਹ ਨਾਮ ਹੈ, ਜੋ ਹਰ ਕਿਸੇ ਦੇ ਦਿਲ 'ਤੇ ਲਿਿਖਿਆ ਹੋਇਆ ਹੈ।



ਉਨ੍ਹਾਂ ਨੇ ਆਪਣੀ ਗਾਇਕੀ ਤੇ ਕਮਾਲ ਦੀ ਐਕਟਿੰਗ ਦੇ ਟੈਲੇਂਟ ਨਾਲ ਦੁਨੀਆ ਭਰ 'ਚ ਨਾਮ ਕਮਾਇਆ ਹੈ।



ਦਿਲਜੀਤ ਦੋਸਾਂਝ ਕੱਲ੍ਹ ਯਾਨਿ ਕਿ 16 ਅਪ੍ਰੈਲ (ਭਾਰਤੀ ਸਮੇਂ ਦੇ ਮੁਤਾਬਕ) ਨੂੰ ਕੈਲੀਫੋਰਨੀਆ 'ਚ ਹੋਣ ਵਾਲੇ ਸਭ ਤੋਂ ਵੱਡੇ ਈਵੈਂਟ ਕੋਚੈਲਾ 2023 'ਚ ਇਤਿਹਾਸ ਰਚਣ ਜਾ ਰਹੇ ਹਨ।



ਦਿਲਜੀਤ ਦੋਸਾਂਝ 16 ਅਪ੍ਰੈਲ ਨੂੰ ਕੋਚੈਲਾ 'ਚ ਪਰਫਾਰਮ ਕਰਦੇ ਨਜ਼ਰ ਆਉਣਗੇ। ਇਸ ਨੂੰ ਲੈਕੇ ਉਹ ਕਾਫੀ ਐਕਸਾਇਟਡ ਨਜ਼ਰ ਆ ਰਹੇ ਹਨ।



ਉਨ੍ਹਾਂ ਨੇ ਆਪਣੀ ਖੁਸ਼ੀ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੀ ਇੱਕ ਪੁਰਾਣੀ ਵੀਡੀਓ ਕਲਿੱਪ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ,



ਜਿਸ 'ਤੇ ਉਨ੍ਹਾਂ ਨੇ ਲਿਖਿਆ, 'ਕੋਚੈਲਾ, ਕੱਲ ਪੈਣਗੇ ਭੰਗੜੇ।'



ਇਸ ਦੇ ਨਾਲ ਨਾਲ ਦਿਲਜੀਤ ਦੋਸਾਂਝ ਕੱਲ੍ਹ ਦੀ ਕੋਚੈਲਾ ਪਰਫਾਰਮੈਂਸ ਲਈ ਪੂਰੀ ਤਿਆਰੀ ਕਰਨ 'ਚ ਰੁੱਝੇ ਹੋਏ ਹਨ।



ਇਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।



ਇਨ੍ਹਾਂ ਤਸਵੀਰਾਂ 'ਚ ਦੋਸਾਂਝ ਰਿਹਰਸਲ ਯਾਨਿ ਅਭਿਆਸ ਕਰਦੇ ਨਜ਼ਰ ਆ ਰਹੇ ਹਨ।



ਅਭਿਆਸ ਦੇ ਨਾਲ ਨਾਲ ਉਨ੍ਹਾਂ ਨੇ ਆਪਣੀ ਟੀਮ ਦੇ ਨਾਲ ਖੂਬ ਮਸਤੀ ਵੀ ਕੀਤੀ।