ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦਿਲਜੀਤ ਦੋਸਾਂਝ ਨਾਲ ਜੁੜਿਆ ਇੱਕ ਮਜ਼ੇਦਾਰ ਕਿੱਸਾ, ਜੋ ਸ਼ਾਇਦ ਹੀ ਤੁਸੀਂ ਕਦੇ ਸੁਣਿਆ ਹੋਵੇਗਾ।



ਇਹ ਗੱਲ ਉਦੋਂ ਦੀ ਹੈ, ਜਦੋਂ ਦਿਲਜੀਤ ਦੋਸਾਂਝ ਗਾਇਕ ਨਹੀਂ ਬਣੇ ਸੀ। ਉਹ ਇੱਕ ਮਿਡਲ ਕਲਾਸ ਪਰਿਵਾਰ ਨਾਲ ਸਬੰਧ ਰੱਖਦੇ ਹਨ,



ਜਿੱਥੇ ਹਰ ਚੀਜ਼ ਖਰੀਦਣ ਤੋਂ ਪਹਿਲਾਂ ਇਨਸਾਨ 2 ਵਾਰ ਸੋਚਦਾ ਹੈ।



ਦਿਲਜੀਤ ਨੇ ਇੱਕ ਇੰਟਰਵਿਊ 'ਚ ਖੁਦ ਦੱਸਿਆ ਸੀ ਕਿ 'ਉਸ ਸਮੇਂ ਸਾਡੇ ਕੋਲ ਪੈਸੇ ਥੋੜੇ ਸੀ,



ਜਾਂ ਤਾਂ ਅਸੀਂ ਉਨ੍ਹਾਂ ਪੈਸਿਆਂ ਨਾਲ ਜਨਰੇਟਰ ਖਰੀਦ ਲੈਂਦੇ ਜਾਂ ਫਿਰ ਕਾਰ। ਪਰ ਮੈਂ ਤੇ ਮੇਰੇ ਭਰਾ ਨੇ ਕਾਰ ਖਰੀਦਣ ਦਾ ਸੋਚਿਆ।



ਕਿਉਂਕਿ ਅਸੀਂ ਇਹ ਸੋਚਦੇ ਸੀ ਕਿ ਲੋਕ ਕਹਿਣਗੇ ਕਿ ਹਾਲੇ ਤੱਕ ਇਨ੍ਹਾਂ ਕੋਲ ਇੱਕ ਗੱਡੀ ਵੀ ਨਹੀਂ ਹੈ।



ਇਸ ਕਰਕੇ ਮੈਂ ਚੱਕ ਚਕਾ 'ਚ ਜ਼ੈੱਨ ਕਾਰ ਖਰੀਦ ਲਈ।



ਜਦੋਂ ਅਸੀਂ ਗੱਡੀ ਲਈ ਅਤੇ ਇਸ ਤੋਂ ਬਾਅਦ ਜਦੋਂ ਵੀ ਘਰ ਲਾਈਟ ਜਾਂਦੀ ਹੁੰਦੀ ਸੀ ਅਸੀਂ ਕਾਰ ਵਿੱਚ ਜਾ ਕੇ ਏਸੀ ਆਨ ਕਰਕੇ ਬਹਿ ਜਾਣਾ।



ਹੁਣ ਮੈਨੂੰ ਉਹ ਜ਼ੈੱਨ ਦੀ ਬਹੁਤ ਯਾਦ ਆਉਂਦੀ ਹੈ।'



ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਨਿਮਰਤ ਖਹਿਰਾ ਨਾਲ ਫਿਲਮ 'ਜੋੜੀ' 5 ਮਈ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਪ੍ਰਸ਼ੰਸਕ ਇਸ ਫਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।