Diljit Dosanjh-Mouni Roy Look: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ਲਵ ਯਾ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਇਸ ਗੀਤ ਵਿੱਚ ਦਿਲਜੀਤ ਦੇ ਨਾਲ ਅਦਾਕਾਰਾ ਮੌਨੀ ਰਾਏ ਨਜ਼ਰ ਆ ਰਹੀ ਹੈ। ਖਾਸ ਗੱਲ ਇਹ ਹੈ ਕਿ ਦੋਵਾਂ ਦੀ ਇਸ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਦਿਲਜੀਤ ਨੇ ਇਹ ਗੀਤ ਆਪਣੇ ਜਨਮਦਿਨ ਮੌਕੇ ਰਿਲੀਜ਼ ਕੀਤਾ ਸੀ। ਜਿਸ ਨੂੰ ਪ੍ਰਸ਼ੰਸਕਾਂ ਦਾ ਖੂਬ ਪਿਆਰ ਮਿਲਿਆ। ਇਸ ਵਿਚਾਲੇ ਦਿਲਜੀਤ ਅਤੇ ਮੌਨੀ ਰਾਏ ਦੀਆਂ ਖੂਬਸੂਰਤ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਮੌਨੀ ਨੇ ਦਿਲਜੀਤ ਨਾਲ ਆਪਣੀਆਂ ਕੁਝ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਵਿੱਚ ਦੋਵਾਂ ਨੇ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਇਸ ਜੋੜੀ ਉੱਪਰ ਪ੍ਰਸ਼ੰਸਕ ਖੂਬ ਪਿਆਰ ਬਰਸਾ ਰਹੇ ਹਨ। ਦੱਸ ਦੇਈਏ ਕਿ ਦਿਲਜੀਤ ਨੇ ਪਹਿਲਾ ਗੀਤ ਲਵ ਯਾ ਦਾ ਪੋਸਟਰ ਸ਼ੇਅਰ ਕੀਤਾ ਸੀ। ਜਿਸ ਨੇ ਹਰ ਕਿਸੇ ਨੂੰ ਦੀਵਾਨਾ ਬਣਾ ਲਿਆ ਸੀ। ਪੋਸਟਰ ਵਿੱਚ ਦਿਲਜੀਤ ਅਤੇ ਮੌਨੀ ਦਾ ਖੂਬਸੂਰਤ ਅੰਦਾਜ਼ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ਼ ਖਿੱਚਿਆ। ਜਿਸ ਤੋਂ ਬਾਅਦ ਉਨ੍ਹਾਂ ਦਾ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹਰ ਪਾਸੇ ਹਲਚਲ ਮੱਚ ਗਈ। ਦਿਲਜੀਤ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਇਸ ਸਾਲ ਗਾਇਕ ਦੀਆਂ ਦੋ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਹ ਫਿਲਮਾਂ ਹਨ 'ਜੱਟ ਐਂਟ ਜੂਲੀਅਟ 3', ਜਿਸ ਵਿੱਚ ਦਿਲਜੀਤ ਨੀਰੂ ਬਾਜਵਾ ਨਾਲ ਇਸ਼ਕ ਫਰਮਾਉਂਦੇ ਨਜ਼ਰ ਆਉਣਗੇ। ਦੂਜੀ ਫਿਲਮ ਹੈ 'ਰੰਨਾਂ 'ਚ ਧੰਨਾ', ਜਿਸ ਵਿੱਚ ਉਹ ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੇ ਨਾਲ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਹ ਦੋਵੇਂ ਹੀ ਫਿਲਮਾਂ ਇਸੇ ਸਾਲ ਯਾਨਿ 2024 'ਚ ਹੀ ਰਿਲੀਜ਼ ਹੋਣ ਜਾ ਰਹੀਆ ਹਨ।