ਦਿਲਜੀਤ ਦੋਸਾਂਝ ਕੈਲੀਫੋਰਨੀਆ ਦੇ ਕੋਚੈਲਾ ਮਿਊਜ਼ਿਕ ਫੈਸਟੀਵਲ ਤੋਂ ਬਾਅਦ ਗਲੋਬਲ ਸਟਾਰ ਬਣ ਗਏ ਹਨ।



ਖਾਸ ਕਰਕੇ ਅਮਰੀਕਾ 'ਚ ਦਿਲਜੀਤ ਨੇ ਦਿਲ ਜਿੱਤ ਲਏ ਹਨ। ਹੁਣ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ 'ਜੋੜੀ' ਅਮਰੀਕਾ 'ਚ ਦਿਲ ਜਿੱਤ ਰਹੀ ਹੈ।



ਦੱਸ ਦਈਏ ਕਿ ਦਿਲਜੀਤ-ਨਿਮਰਤ ਦੀ ਫਿਲਮ ਦੇ ਹਾਲੀਵੁੱਡ ਤੱਕ ਚਰਚੇ ਹੋ ਰਹੇ ਹਨ।



ਅਮਰੀਕਾ 'ਚ 'ਜੋੜੀ' ਦੇ ਸ਼ੋਅਜ਼ ਹਾਊਸਫੁੱਲ ਚੱਲ ਰਹੇ ਹਨ। ਦਿਲਜੀਤ-ਨਿਮਰਤ ਦੀ ਫਿਲਮ ਕਈ ਸਾਰੇ ਨਵੇਂ ਰਿਕਾਰਡ ਬਣਾ ਰਹੀ ਹੈ।



ਇਸ ਵਿਚਾਲੇ ਹੁਣ 'ਜੋੜੀ' ਨੂੰ ਲੈਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।



ਉਹ ਇਹ ਹੈ ਕਿ ਹਾਲ ਹੀ 'ਚ ਬਿਲਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਦਿਲਜੀਤ-ਨਿਮਰਤ ਦੀ ਫਿਲਮ ਦੀ ਖਬਰ ਪਬਲਿਸ਼ ਹੋਈ ਸੀ।



ਇਹ ਪੰਜਾਬੀਆਂ ਤੇ ਸਾਡੀ ਪੰਜਾਬੀ ਇੰਡਸਟਰੀ ਦੇ ਲਈ ਬੇਹੱਦ ਮਾਣ ਵਾਲੀ ਗੱਲ ਹੈ।



ਕਿਉਂਕਿ ਅੱਜ ਤੱਕ ਇਸ ਤਰ੍ਹਾਂ ਬਹੁਤ ਘੱਟ ਪੰਜਾਬੀ ਕਲਾਕਾਰਾਂ ਨਾਲ ਹੋਇਆ ਹੈ ਕਿ ਕਿਸੇ ਦੇ ਚਰਚੇ ਹਾਲੀਵੱੁਡ ਤੱਕ ਹੋਏ ਹਨ।



ਦਿਲਜੀਤ ਦੋਸਾਂਝ-ਨਿਮਰਤ ਖਹਿਰਾ ਦੀ ਫਿਲਮ 'ਜੋੜੀ' ਦੁਨੀਆ ਭਰ 'ਚ ਰਿਲੀਜ਼ ਹੋ ਗਈ ਹੈ। ਪਹਿਲਾਂ ਇਸ ਫਿਲਮ ਦੀ ਰਿਲੀਜ਼ 'ਤੇ ਭਾਰਤ 'ਚ ਰੋਕ ਲੱਗੀ ਸੀ, ਪਰ ਹੁਣ ਫਿਲਮ ਭਾਰਤ ਵਿੱਚ ਵੀ ਚੱਲ ਰਹੀ ਹੈ।



'ਜੋੜੀ' ਫਿਲਮ ਨੂੰ ਹਾਲੇ ਰਿਲੀਜ਼ ਹੋਇਆਂ ਇੱਕ ਹਫਤਾ ਵੀ ਨਹੀਂ ਹੋਇਆ ਅਤੇ ਫਿਲਮ ਨੇ ਪੂਰੀ ਦੁਨੀਆ ਕਈ ਰਿਕਾਰਡ ਵੀ ਬਣਾ ਲਏ ਹਨ।