ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਪਿਛਲੇ ਕਾਫੀ ਸਮੇਂ ਤੋਂ ਦਿਲਜੀਤ ਦੀਆ ਫਿਲਮਾਂ ਵਿਵਾਦਾਂ 'ਚ ਫਸਦੀਆਂ ਰਹੀਆਂ ਹਨ।



ਇਨ੍ਹਾਂ ਵਿੱਚੋਂ 'ਜੋੜੀ' ਤੇ 'ਚਮਕੀਲਾ' ਵਰਗੀਆਂ ਫਿਲਮਾਂ ਇੱਕ ਸੀ। ਜਿਨ੍ਹਾਂ 'ਤੇ ਪਹਿਲਾਂ ਕੋਰਟ ਕਾਪੀਰਾਈਟ ਦੀ ਉਲੰਘਣਾ ਕਰਨ ਦੇ ਦੋਸ਼ 'ਚ ਰੋਕ ਲਗਾ ਦਿੱਤੀ ਸੀ।



ਹੁਣ ਦਿਲਜੀਤ ਦੀ ਇੱਕ ਹੋਰ ਫਿਲਮ ਵਿਵਾਦਾਂ ਦੀ ਲਿਸਟ 'ਚ ਸ਼ਾਮਲ ਹੋ ਗਈ ਹੈ।



ਇਹ ਫਿਲਮ ਹੈ 'ਪੰਜਾਬ 95'। ਵੈਸੇ ਤਾਂ ਇਹ ਫਿਲਮ ਉਦੋਂ ਤੋਂ ਹੀ ਚਰਚਾ 'ਚ ਬਣੀ ਹੋਈ ਸੀ, ਜਦੋਂ ਤੋਂ ਮੇਕਰਸ ਨੇ ਇਸ ਦਾ ਐਲਾਨ ਕੀਤਾ ਸੀ।



ਹਾਲ ਹੀ 'ਚ ਇਸ ਫਿਲਮ ਨੂੰ ਟੋਰਾਂਟੋ ਫਿਲਮ ਫੈਸਟੀਵਲ 'ਚ ਦਿਖਾਉਣ ਲਈ ਵੀ ਸੂਚੀਬੱਧ ਕੀਤਾ ਗਿਆ ਸੀ। ਪਰ ਹੁਣ ਇਸ ਫਿਲਮ ਨਾਲ ਜੁੜੀ ਚੰਗੀ ਖਬਰ ਨਹੀਂ ਆ ਰਹੀ ਹੈ।



ਕੁੱਝ ਰਿਪੋਰਟਾਂ ਦੇ ਮੁਤਾਬਕ ਦਿਲਜੀਤ ਦੋਸਾਂਝ ਸਟਾਰਰ ਫਿਲਮ 'ਪੰਜਾਬ 95' ਨੂੰ ਟੋਰਾਂਟੋ ਫਿਲਮ ਫੈਸਟੀਵਲ ਦੀ ਲਿਸਟ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ।



ਇਸ ਦੀ ਵਜ੍ਹਾ ਸਿਆਸੀ ਤਾਕਤਾਂ ਦੀ ਦਖਲਅੰਦਾਜ਼ੀ ਦੱਸੀ ਜਾ ਰਹੀ ਹੈ। ਪੰਜਾਬ ਵਿੱਚ ਅੱਤਵਾਦ ਦੇ ਦੌਰ 'ਚ ਜਦੋਂ ਪੰਜਾਬ ਪੁਲਿਸ ਨੇ ਕਿੰਨੇ ਹੀ ਸਿੱਖ ਨੌਜਵਾਨਾਂ ਨੂੰ ਨਾਜਾਇਜ਼ ਮੌਤ ਦੇ ਘਾਟ ਉਤਾਰਿਆ ਸੀ।



ਇਸ ਸਭ 'ਤੇ ਹਿਊਮਨ ਰਾਈਟਸ ਐਕਟੀਵਿਸਟ ਤੇ ਵਕੀਲ ਜਸਵੰਤ ਸਿੰਘ ਖਾਲੜਾ ਨੇ ਸਖਤ ਇਤਰਾਜ਼ ਦਾ ਪ੍ਰਗਟਾਵਾ ਕੀਤਾ ਸੀ।



ਮਾਸੂਮ ਸਿੱਖ ਨੋਜਵਾਨਾਂ ਨੂੰ ਇਨਸਾਫ ਦਿਵਾਉਣ ਲਈ ਖਾਲੜਾ ਨੇ ਲੰਬਾ ਸੰਘਰਸ਼ ਕੀਤਾ, ਪਰ ਅਚਾਨਕ ਹੀ ਉਹ ਗਾਇਬ ਹੋ ਗਏ ਸੀ। ਇਹ ਫਿਲਮ ਜਸਵੰਤ ਸਿੰਘ ਖਾਲੜਾ ਦੀ ਕਹਾਣੀ ਤੇ ਉਨ੍ਹਾਂ ਦੇ ਸੰਘਰਸ਼ ਨੂੰ ਹੀ ਬਿਆਨ ਕਰਦੀ ਹੈ।



ਪਰ ਰਿਪੋਰਟਾਂ ਦੇ ਮੁਤਾਬਕ ਟੋਰਾਂਟੋ ਫਿਲਮ ਫੈਸਟੀਵਲ ਦੀ ਅਧਿਕਾਰਤ ਵੈੱਬਸਾਈਟ 'ਤੇ ਜੋ ਫਿਲਮਾਂ ਦੀ ਲਿਸਟ ਸ਼ੋਅ ਹੋ ਰਹੀ ਹੈ, ੳੇੁਸ ਵਿੱਚ ਕਿਤੇ ਵੀ ਦਿਲਜੀਤ ਦੋਸਾਂਝ ਦੀ ਫਿਲਮ ਨਜ਼ਰ ਨਹੀਂ ਆ ਰਹੀ ਹੈ।