Diljit dosanjh Shared Video With Ranjit Kaur Bhabhi: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ।



ਪੰਜਾਬੀਆਂ ਵਿੱਚ ਵਾਹੋ-ਵਾਹੀ ਖੱਟਣ ਵਾਲੇ ਦਿਲਜੀਤ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਆਈਕਨ ਬਣ ਗਏ ਹਨ। ਇਸ ਤੋਂ ਬਾਅਦ ਹੀ ਦਿਲਜੀਤ ਲਗਾਤਾਰ ਰਿਕਾਰਡ ਤੇ ਰਿਕਾਰਡ ਬਣਾ ਰਹੇ ਹਨ।



ਦੋਸਾਂਝਾਵਾਲਾ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ, ਜਿਸਨੇ ਆਪਣੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਅੱਜ ਉਹ ਹਰ ਕਿਸੇ ਦਾ ਪਸੰਦੀਦਾ ਸੁਪਰਸਟਾਰ ਹੈ।



ਦੱਸ ਦੇਈਏ ਕਿ ਦਿਲਜੀਤ ਉਨ੍ਹਾਂ ਹਸਤੀਆਂ ਵਿੱਚੋਂ ਇੱਕ ਹੈ ਜੋ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਅਕਸਰ ਐਕਟਿਵ ਰਹਿੰਦੇ ਹਨ।



ਇਸ ਵਿਚਾਲੇ ਦਿਲਜੀਤ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ, ਜਿਸ ਵਿੱਚ ਉਹ ਰਣਜੀਤ ਕੌਰ ਭਾਬੀ ਨਾਲ ਵਿਖਾਈ ਦਿੱਤੇ।



ਇਸਦੇ ਨਾਲ ਹੀ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਰਣਜੀਤ ਕੌਰ ਭਾਬੀ ਦੀਆਂ ਗੱਲਾਂ ਤੇ ਹੱਸਦੇ ਹੋਏ ਵਿਖਾਈ ਦੇ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...



ਦਿਲਜੀਤ ਨੇ ਇਹ ਵੀਡੀਓ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕਰਦਿਆਂ ਲਿਖਿਆ, ਮੈਂ ਤੁਹਾਨੂੰ ਦੱਸਦਾ ਹਾਂ ਕਿ ਇਸ ਸੁਪਰ ਲੇਡੀ ਭਾਬੀ ਰਣਜੀਤ ਕੌਰ ਜੀ ਕੋਲ ਬਹੁਤ ਸਕਾਰਾਤਮਕ ਊਰਜਾ ਹੈ 😁 ਮੈਂ ਉਨ੍ਹਾਂ ਦਾ ਪ੍ਰਸ਼ੰਸਕ ਹਾਂ 😇...



ਪੰਜਾਬੀ ਗਾਇਕ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਫਿਲਮੀ ਸਿਤਾਰੇ ਵੀ ਲਗਾਤਾਰ ਕਮੈਂਟ ਕਰ ਰਹੇ ਹਨ। ਇਸ ਵੀਡੀਓ ਨੇ ਹਰ ਕਿਸੇ ਦੇ ਚਿਹਰੇ ਉੱਪਰ ਹਾਸਾ ਲਿਆ ਦਿੱਤਾ ਹੈ। ਹਰ ਕੋਈ ਹੱਸ-ਹੱਸ ਦੋਹਰਾ ਹੋ ਰਿਹਾ ਹੈ।



ਇਸ ਵੀਡੀਓ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਤੇਰੀ ਪੱਗ ਨਾਲ ਦੀਆਂ ਭਾਬੀ ਚੁੰਨਿਆ ਹੁਣ ਜਾਣਕੇ ਰੰਗਾਉਣ ਲੱਗ ਗਈ....



ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ, ਵਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਗੀਤ, ਆ ਕਿੱਥੇ ਫਸ ਗਿਆ ਦਿਲਜੀਤ...