Satwinder Bugga Clash With Brother: ਮਸ਼ਹੂਰ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਗਾਇਕੀ ਦੇ ਸਫਰ ਵਿੱਚ ਕਈ ਸੁਪਰਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ।



ਉਨ੍ਹਾਂ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਵਿਚਾਲੇ ਖੂਬ ਵਾਹੋ-ਵਾਹੀ ਖੱਟੀ। ਇਨ੍ਹੀਂ ਦਿਨੀਂ ਗਾਇਕ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਿਹਾ ਹੈ।



ਦਰਅਸਲ, ਲੰਮੇ ਸਮੇਂ ਤੋਂ ਗਾਇਕ ਦਾ ਆਪਣੇ ਭਰਾ ਦੇ ਨਾਲ ਸੰਪਤੀ ਨੂੰ ਲੈ ਕਲੈਸ਼ ਚੱਲ ਰਿਹਾ ਹੈ। ਜੋ ਕਿ ਸਮੇਂ ਦੇ ਨਾਲ ਵੱਧਦਾ ਜਾ ਰਿਹਾ ਹੈ, ਇਸ ਵਿਚਾਲੇ ਦੋਵਾਂ ਭਰਾਵਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।



ਜਿਸ ਵਿੱਚ ਦੋਵੇਂ ਜ਼ਬਰਦਸਤ ਬਹਿਸ ਕਰਦੇ ਦਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਗਾਇਕ ਵੱਲੋਂ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਸੀ,



ਜਿਸ ਵਿੱਚ ਉਹ ਆਪਣੇ ਭਰਾ ਦਵਿੰਦਰ ਨਾਲ ਖੇਤ ਵਿੱਚ ਬਹਿਸ ਕਰਦੇ ਵਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਦੇ ਭਰਾ ਵੱਲੋਂ ਵੀ ਇੱਕ ਵੀਡੀਓ ਸਾਂਝਾ ਕੀਤਾ ਗਿਆ।



ਇਸ ‘ਚ ਸਤਵਿੰਦਰ ਬੁੱਗਾ ਦਾ ਭਰਾ ਕਹਿ ਰਿਹਾ ਹੈ ਕਿ ਉਸ ਨੂੰ ਘਰੋਂ ਉਜਾੜਨ ਨੂੰ ਫਿਰਦਾ ਹੈ। ਇਸ ਦੇ ਨਾਲ ਹੀ ਗਾਇਕ ਦੇ ਪੁੱਤਰ ‘ਤੇ ਵੀ ਕਈ ਇਲਜ਼ਾਮ ਲਗਾਏ ਹਨ।



ਉਨ੍ਹਾਂ ਕਿਹਾ ਕਿ ਉਸ ਨੇ ਕੰਬਾਈਨਾਂ ਚਲਾ-ਚਲਾ ਕੇ ਮਿਹਨਤ ਕਰਕੇ ਸਤਵਿੰਦਰ ਬੁੱਗੇ ਦੇ ਨਾਂਅ ‘ਤੇ ਜ਼ਮੀਨ ਕਰਵਾਈ ਸੀ। ਉਸ ਨੇ ਕਦੇ ਘਰ ‘ਚ ਕੱਖਾਂ ਦੀ ਪੰਡ ਵੀ ਨਹੀਂ ਲਿਆਂਦੀ



ਅਤੇ ਉਸ ਨੇ ਮਿਹਨਤਾਂ ਕਰਕੇ ਕਰੋੜਾਂ ਦੀ ਜ਼ਮੀਨ ਬਣਾਈ ਸੀ ਅਤੇ ਫਰੀ ‘ਚ ਸਤਵਿੰਦਰ ਬੁੱਗੇ ਨੂੰ ਬਿਨ੍ਹਾਂ ਕਿਸੇ ਮਿਹਨਤ ਤੋਂ ਜ਼ਮੀਨ ਮਿਲ ਗਈ ਸੀ, ਪਰ ਹੁਣ ਉਸ ਨੂੰ ਹੀ ਭਰਾ ਅੱਖਾਂ ਦਿਖਾ ਰਿਹਾ ਹੈ।



ਇਸ ਤੋਂ ਇਲਾਵਾ ਉਹ ਵੀਡੀਓ ‘ਚ ਹੋਰ ਵੀ ਬਹੁਤ ਕੁਝ ਕਹਿੰਦਾ ਹੋਇਆ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਸਤਵਿੰਦਰ ਬੁੱਗਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ



ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਵਿੱਛੜਣ ਵਿੱਛੜਣ ਕਰਦੀ ਏਂ, ਇਸ਼ਕ ਇਸ਼ਕ ਸਣੇ ਕਈ ਸੁਪਰਹਿੱਟ ਗੀਤ ਇੰਡਸਟਰੀ ਨੂੰ ਦਿੱਤੇ।