Babbu Maan G Khan On Stage: ਪੰਜਾਬੀ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ।



ਕਲਾਕਾਰ 3 ਦਹਾਕਿਆਂ ਤੋਂ ਸੰਗੀਤ ਜਗਤ 'ਤੇ ਰਾਜ ਕਰਦਾ ਆ ਰਿਹਾ ਹੈ। ਉਨ੍ਹਾਂ ਆਪਣੇ ਕਰੀਅਰ 'ਚ ਬੇਸ਼ੁਮਾਰ ਸੁਪਰਹਿੱਟ ਗਾਣਿਆਂ ਤੇ ਐਲਬਮਾਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਹੈ।



ਖਾਸ ਗੱਲ ਇਹ ਹੈ ਕਿ ਉਹ ਹਾਲੇ ਤੱਕ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੇ ਹਨ। ਕਲਾਕਾਰ ਨੂੰ ਕਈ ਸਟੇਜ ਸ਼ੋਅ ਦੌਰਾਨ ਆਪਣੇ ਗੀਤਾਂ ਦਾ ਜਾਦੂ ਬਿਖੇਰਦੇ ਹੋਏ ਦੇਖਿਆ ਜਾਂਦਾ ਹੈ।



ਇਸ ਵਿਚਾਲੇ ਹਾਲ ਹੀ ਵਿੱਚ ਬੱਬੂ ਮਾਨ, ਸਿੱਪੀ ਗਿੱਲ ਅਤੇ ਜੀ ਖਾਨ ਵਰਗੇ ਪੰਜਾਬੀ ਕਲਾਕਾਰਾਂ ਨੂੰ ਇੱਕ ਹੀ ਸਟੇਜ ਉੱਪਰ ਵੇਖਿਆ ਗਿਆ।



ਜਿਨ੍ਹਾਂ ਦਾ ਵੀਡੀਓ ਤੇਜ਼ੀ ਨਾਲ ਸ਼ੋਸਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ। ਆਖਿਰ ਵਿੱਚ ਬੱਬੂ ਮਾਨ ਨੇ ਜੀ ਖਾਨ ਨੂੰ ਕਿਹੜੀਆਂ ਗੱਲਾਂ ਸਮਝਾਈਆਂ ਤੁਸੀ ਖੁਦ ਸੁਣੋ...



ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਬੱਬੂ ਮਾਨ ਪੰਜਾਬੀ ਗਾਇਕ ਜੀ ਖਾਨ ਨੂੰ ਕੰਮ ਦੀ ਗੱਲ ਸਮਝਾਉਂਦੇ ਹੋਏ ਵਿਖਾਈ ਦੇ ਰਹੇ ਹਨ।



ਇਸ ਵਿੱਚ ਬੱਬੂ ਮਾਨ ਜੀ ਖਾਨ ਨੂੰ ਕਹਿੰਦੇ ਹਨ ਕਿ ਜਦੋਂ ਅਸੀ ਗਾਉਣ ਲੱਗੇ ਸੀ ਨਾਂ, ਕਲਾਕਾਰ ਗਾਉਣ ਹੀ ਨਈਂ ਦਿੰਦੇ ਸੀ ਕਿਸੇ ਨੂੰ...ਸਾਜ਼ ਬੰਦ ਕਰ ਦਿੰਦੇ ਸੀ ਸਾਊਂਡ ਬੰਦ ਕਰ ਦਿੰਦੇ ਸੀ।



ਪਰ ਸਾਨੂੰ ਚੰਗਾ ਲੱਗਦਾ, ਜੇਕਰ ਕੋਈ ਚੰਗਾ ਗਾਉਂਦਾ ਉਸਦੀ ਤਾਰੀਫ਼ ਕਰੋ...ਤਾਹੀਂ ਦੁਨੀਆ ਪਿਆਰ ਕਰੂਗੀ, ਗਾਉਣਾ ਸਭਾਵਿਕ ਹੈ,



ਚੰਗਾ ਗਾ ਲੈਣਾ ਸਭਾਵਿਕ ਹੈ, ਚੰਗਾ ਕਿਰਦਾਰ ਨਿਭਾਉਣਾ ਬਹੁਤ ਔਖਾ ਏ...ਗੱਲਾਂ ਤਾਹੀਂ ਹੋਣੀਆਂ ਘਰ-ਘਰ ਜੇਕਰ ਚੰਗਾ ਕਿਰਦਾਰ ਹੈ।



ਦੱਸ ਦੇਈਏ ਕਿ ਕਲਾਕਾਰ ਦੇ ਇਸ ਸਟੇਜ ਸ਼ੋਅ ਨਾਲ ਜੁੁੜੇ ਵੀ਼ਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਜਿਨ੍ਹਾਂ ਵਿੱਚ ਬੱਬੂ ਮਾਨ ਦੀ ਇਹ ਗੱਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ।