Karaj Gill Father Sardar Harbans Singh Gill died: ਚੱਲ ਮੇਰਾ ਪੁੱਤ, ਚੱਲ ਮੇਰਾ ਪੁੱਤ 2, ਅਸ਼ਕੇ, ਅੰਗਰੇਜ਼, ਲਾਹੌਰੀਆ ਵਰਗੀਆਂ ਫਿਲਮਾਂ ਨੂੰ ਪ੍ਰੋਡਿਊਸ ਕਰ ਚੁੱਕੇ ਪੰਜਾਬੀ ਫਿਲਮ ਇੰਡਸਟਰੀ ਦੇ ਸਟਾਰ ਕਾਰਜ ਗਿੱਲ ਦੇ ਘਰ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ।



ਦੱਸ ਦੇਈਏ ਕਿ ਉਨ੍ਹਾਂ ਦੇ ਪਿਤਾ ਸਰਦਾਰ ਹਰਬੈਂਸ ਸਿੰਘ ਗਿੱਲ ਇਸ ਦੁਨੀਆਂ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ।



ਇਸਦੀ ਜਾਣਕਾਰੀ ਫਿਲਮ ਪ੍ਰੋਡਿਊਸਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀ ਗਈ ਹੈ। ਜਿਸ ਉੱਪਰ ਪੰਜਾਬੀ ਸਿਨੇਮਾ ਜਗਤ ਦੇ ਸਿਤਾਰਿਆਂ ਵੱਲੋਂ ਸੋਗ ਜਤਾਇਆ ਜਾ ਰਿਹਾ ਹੈ।



ਦਰਅਸਲ, 'ਚੱਲ ਮੇਰਾ ਪੁੱਤ', 'ਅਸ਼ਕੇ', 'ਅੰਗਰੇਜ਼', 'ਬੰਬੂਕਾਟ', 'ਲਾਹੌਰੀਏ' ਵਰਗੀਆਂ ਫ਼ਿਲਮਾਂ ਦੇ ਨਿਰਮਾਤਾ ਕਾਰਜ ਗਿੱਲ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ।



ਉਨ੍ਹਾਂ ਦੇ ਦੇਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਦੇ ਦੇਹਾਂਤ ਤੇ ਸੋਗ ਪ੍ਰਗਟ ਕਰਦੇ ਹੋਏ



ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਮਲਕੀਤ ਰੌਣੀ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ।



ਇਸ ਨੂੰ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ, ''ਦੁੱਖ ਨਾਲ ਦੱਸ ਰਹੇ ਹਾਂ ਕਿ ਪੰਜਾਬੀ ਫ਼ਿਲਮਾਂ ਦੇ ਨਿਰਮਾਤਾ ਕਾਰਜ ਗਿੱਲ ਦੇ ਪਿਤਾ ਜੀ ,



ਸ. ਹਰਬੰਸ ਸਿੰਘ ਗਿੱਲ ਨਹੀ ਰਹੇ। ਉਨ੍ਹਾਂ ਦਾ ਸੰਸਕਾਰ ਪਿੰਡ ਗੁਰੂ ਕੀ ਵਡਾਲੀ ਅੰਮ੍ਰਿਤਸਰ ਸਾਹਿਬ ਵਿਖੇ ਹੋਵੇਗਾ।''



ਦੱਸ ਦੇਈਏ ਕਿ ਕਾਰਜ ਗਿੱਲ ਆਪਣੀਆਂ ਕਈ ਸ਼ਾਨਦਾਰ ਫਿਲਮਾਂ ਨਾਲ ਆਪਣੀ ਬਿਹਤਰੀਨ ਪ੍ਰਤਿਭਾ ਨਾਲ ਸਾਰਿਆਂ ਨੂੰ ਜਾਣੂ ਕਰਵਾਇਆ ਹੈ।



ਕਾਰਜ ਗਿੱਲ ਨੇ ਸਾਲ 2013 ‘ਚ ਅਦਾਕਾਰ ਤੇ ਗਾਇਕ ਅਮਰਿੰਦਰ ਗਿੱਲ ਨਾਲ ਕੈਨੇਡੀਅਨ ਪ੍ਰੋਡਕਸ਼ਨ ਕੰਪਨੀ 'ਰਿਦਮ ਬੁਆਏਜ਼' ਦੀ ਸਥਾਪਨਾ ਕੀਤੀ ਸੀ। ਕੰਪਨੀ ਦਾ ਨਾਮ ਉਨ੍ਹਾਂ ਦੇ ਕਾਲਜ ਸਮੇਂ ਦੇ ਭੰਗੜਾ ਗਰੁੱਪ ਦੇ ਨਾਂ ‘ਤੇ ਹੀ ਰੱਖਿਆ ਗਿਆ ਸੀ।