Himanshi Khurana On Char Dham Yatra: ਬਿੱਗ ਬੌਸ 13 ਫੇਮ ਹਿਮਾਂਸ਼ੀ ਖੁਰਾਣਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਅਦਾਕਾਰਾ ਅਤੇ ਗਾਇਕਾ ਨੇ ਹਾਲ ਹੀ 'ਚ ਆਸਿਮ ਰਿਆਜ਼ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ ਹੈ। ਆਸਿਮ ਨਾਲ ਬ੍ਰੇਕਅੱਪ ਤੋਂ ਬਾਅਦ ਹਿਮਾਂਸ਼ੀ ਹੁਣ ਚਾਰ ਧਾਮ ਯਾਤਰਾ 'ਤੇ ਗਈ ਹੈ। ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ ਦੇ ਨਾਲ ਉਸ ਨੇ ਕੈਪਸ਼ਨ 'ਚ ਲਿਖਿਆ- 'ਮਾਂ ਨਾਲ ਜਗਨਨਾਥਪੁਰੀ... ਚਾਰ ਧਾਮ ਯਾਤਰਾ'। ਹਿਮਾਸ਼ੀ ਆਪਣੀ ਮਾਂ ਨਾਲ ਇਸ ਚਾਰਧਾਮ ਯਾਤਰਾ 'ਤੇ ਪਹੁੰਚੀ ਹੈ। ਉਹ ਆਪਣੇ ਮੱਥੇ 'ਤੇ ਤਿਲਕ ਲਗਾ ਕੇ ਸ਼ਰਧਾ ਵਿੱਚ ਲੀਨ ਦਿਖਾਈ ਦਿੱਤੀ। ਹਿਮਾਂਸ਼ੀ ਨੇ ਜਗਨਨਾਥਪੁਰੀ ਦਾ ਦੌਰਾ ਕੀਤਾ ਜਿਸ ਤੋਂ ਬਾਅਦ ਉਹ ਰੁਦਰਾਕਸ਼ ਦੀ ਮਾਲਾ ਖਰੀਦਦੀ ਨਜ਼ਰ ਆ ਰਹੀ ਹੈ। ਗਾਇਕਾ ਨੇ ਫਲ ਖਾਂਦੇ ਹੋਏ ਆਪਣੀ ਇਕ ਫੋਟੋ ਵੀ ਸ਼ੇਅਰ ਕੀਤੀ ਹੈ। ਇਸ ਫੋਟੋ 'ਚ ਉਹ ਆਪਣੇ ਸਟਾਰ ਫਰੂਟ ਦਿਖਾਉਂਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਵੱਖ-ਵੱਖ ਧਰਮ ਕਾਰਨ ਹਿਮਾਂਸ਼ੀ ਨੇ ਆਸਿਮ ਨਾਲ ਬ੍ਰੇਕਅੱਪ ਕੀਤਾ ਹੈ, ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਇਕ ਪੋਸਟ ਰਾਹੀਂ ਦਿੱਤੀ ਸੀ। ਫਿਲਹਾਲ ਹਿਮਾਸ਼ੀ ਆਪਣੀ ਮਾਂ ਨਾਲ ਖਾਸ ਸਮਾਂ ਬਤੀਤ ਕਰਦੇ ਹੋਏ ਵਿਖਾਈ ਦੇ ਰਹੀ ਹੈ।