ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਸੁਰਖੀਆਂ 'ਚ ਛਾਏ ਹੋਏ ਹਨ। ਹਾਲ ਹੀ 'ਚ ਦਿਲਜੀਤ ਦੀ ਫਿਲਮ 'ਜੋੜੀ' ਰਿਲੀਜ਼ ਹੋਈ ਸੀ, ਜਿਸ ਵਿਚ ਉਹ ਨਿਮਰਤ ਖਹਿਰਾ ਨਾਲ ਰੋਮਾਂਸ ਕਰਦੇ ਨਜ਼ਰ ਆਏ ਸੀ। ਇਸ ਫਿਲਮ ਨੂੰ ਪੂਰੀ ਦੁਨੀਆ 'ਚ ਖੂਬ ਪਿਆਰ ਮਿਿਲਿਆ ਹੈ। ਇਸ ਦੇ ਨਾਲ ਨਾਲ ਦਿਲਜੀਤ ਦੋਸਾਂਝ ਆਪਣੀ ਕੋਚੈਲਾ ਪਰਫਾਰਮੈਂਸ ਕਰਕੇ ਵੀ ਕਾਫੀ ਜ਼ਿਆਦਾ ਲਾਈਮਲਾਈਟ 'ਚ ਰਹੇ ਸੀ। ਦਿਲਜੀਤ ਦੋਸਾਂਝ ਬਾਰੇ ਲੇਟੈਸਟ ਅਪਡੇਟ ਇਹ ਹੈ ਕਿ ਕਲਾਕਾਰ ਇੰਨੀਂ ਦਿਨੀਂ ਆਪਣੇ ਬਿਜ਼ੀ ਸ਼ਡਿਊਲ ਵਿੱਚੋਂ ਟਾਈਮ ਕੱਢ ਕੇ ਗੋਆ 'ਚ ਛੁੱਟੀਆਂ ਮਨਾ ਰਿਹਾ ਹੈ। ਇੱਥੋਂ ਦਿਲਜੀਤ ਦੀਆਂ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੀਆਂ ਹਨ। ਦਿਲਜੀਤ ਨੇ ਆਪਣੀ ਕੁੱਝ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਗੋਆ ਦੀਆਂ ਸੜਕਾਂ 'ਤੇ ਐਕਟਿਵਾ ਚਲਾਉਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਦਿਲਜੀਤ ਨੇ ਕੈਪਸ਼ਨ ਲਿਖੀ, 'ਹਸਤੇ ਗਾਤੇ ਜਹਾਂ ਸੇ ਗੁਜ਼ਰ...ਦੁਨੀਆ ਕੀ ਤੂ ਪਰਵਾਹ ਨਾ ਕਰ...ਮੁਸਕਰਾਤੇ ਹੂਏ ਦਿਨ ਬਿਤਾਨਾ...ਯਹਾਂ ਕਲ ਕਿਆ ਹੋ ਕਿਸਨੇ ਜਾਨਾ...'। ਦੱਸ ਦਈਏ ਕਿ ਇਹ ਰਾਜੇਸ਼ ਖੰਨਾ ਦੇ ਸੁਪਰਹਿੱਟ ਗਾਣੇ 'ਜ਼ਿੰਦਗੀ ਏਕ ਸਫਰ ਹੈ ਸੁਹਾਨਾ' ਦੀਆਂ ਲਾਈਨਾਂ ਹਨ, ਜਿਨ੍ਹਾਂ ਨੂੰ ਦਿਲਜੀਤ ਨੇ ਕੈਪਸ਼ਨ 'ਚ ਲਿਿਖਿਆ ਹੈ। ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੇ ਅਪ੍ਰੈਲ ਮਹੀਨੇ 'ਚ ਕੈਲੀਫੋਰਨੀਆ ਦੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕੀਤਾ ਸੀ। ਇਸ ਪਰਫਾਰਮੈਂਸ ਦੀ ਚਰਚਾ ਪੂਰੀ ਦੁਨੀਆ 'ਚ ਹੋਈ ਸੀ।