ਬੱਬੂ ਮਾਨ 'ਤੇ ਕਿਸੇ ਸਮੇਂ ਪੰਜਾਬ 'ਚ ਗੰਨ ਕਲਚਰ ਵਾਲੇ ਗੀਤ ਸ਼ੁਰੂ ਕਰਨ ਦਾ ਇਲਜ਼ਾਮ ਲੱਗਿਆ ਸੀ। ਸਿਲਸਿਲਾ 'ਕਬਜ਼ਾ' ਗਾਣੇ ਤੋਂ ਸ਼ੁਰੂ ਹੋਇਆ ਸੀ। ਬੱਬੂ ਮਾਨ ਨੇ ਗੰਨ ਕਲਚਰ ਦਾ ਟਰੈਂਡ ਅਜਿਹਾ ਸ਼ੁਰੂ ਕੀਤਾ ਕਿ ਉਹ ਅੱਜ ਤੱਕ ਚੱਲ ਰਿਹਾ ਹੈ।



ਗਾਇਕ 'ਤੇ ਇੱਕ ਐਵਰਡ ਫੰਕਸ਼ਨ 'ਚ ਐਵਾਰਡ ਖਰੀਦਣ ਦੇ ਇਲਜ਼ਾਮ ਵੀ ਲੱਗ ਚੁੱਕੇ ਹਨ। ਇਹ ਇਲਜ਼ਾਮ ਕਿਸੇ ਹੋਰ ਨੇ ਨਹੀਂ ਸਗੋਂ ਗੈਰੀ ਸੰਧੂ ਨੇ ਲਾਇਆ ਸੀ। ਹਾਲਾਂਕਿ ਬਾਅਦ 'ਚ ਗੈਰੀ ਦੀ ਕਾਫੀ ਆਲੋਚਨਾ ਹੋਈ ਸੀ।



ਗਾਇਕਾ ਰਣਜੀਤ ਬਾਵਾ ਨੂੰ ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਰਣਜੀਤ ਬਾਵਾ ਦਾ ਨਾਂ ਵੀ ਵਿਵਾਦਾਂ 'ਚ ਫਸ ਚੁੱਕਿਆ ਹੈ।



ਉਸ ;ਤੇ ਗਾਣਾ ਕਾਪੀ ਕਰਨ ਦਾ ਦੋਸ਼ ਲੱਗਿਆ ਸੀ। ਜਾਣਕਾਰੀ ਮੁਤਾਬਕ ਪ੍ਰੀਤ ਹਰਪਾਲ ਨੇ ਬਾਵਾ 'ਤੇ ਇਲਜ਼ਾਮ ਲਗਾਇਆ ਸੀ ਕਿ ਉਸ ਨੇ ਹਰਪਾਲ ਦਾ ਗਾਣਾ ਬਿਨਾਂ ਉਸ ਦੀ ਇਜਾਜ਼ਤ ਦੇ ਗਾਇਆ ਹੈ।



ਪਰਮੀਸ਼ ਵਰਮਾ ਇੱਕ ਵਾਰ ਸ਼ੋਅ ਤੋਂ ਪਰਤ ਰਿਹਾ ਸੀ ਤਾਂ ਕਿਸੇ ਗੈਂਗਸਟਰ ਨੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ। ਕਿਸਮਤ ਨਾਲ ਪਰਮੀਸ਼ ਬਚ ਗਿਆ ਸੀ।



ਇਸ ਹਮਲੇ ਤੋਂ ਪਹਿਲਾਂ ਪਰਮੀਸ਼ ਦੀ ਉਸ ਦੇ ਹਮਲਾਵਰ ਗੁਰਜੰਟ ਸਿੰਘ ਨਾਲ ਕਾਫੀ ਬਹਿਸ ਹੋਈ ਸੀ, ਜੋ ਕਿ ਕਾਫੀ ਜ਼ਿਆਦਾ ਚਰਚਾ ਵਿੱਚ ਰਹੀ ਸੀ।



ਗਿੱਪੀ ਦਾ ਨਾਂ ਉਦੋਂ ਵਿਵਾਦਾਂ 'ਚ ਘਿਰ ਗਿਆ ਸੀ, ਜਦੋਂ ਉਸ ਦਾ ਗਾਣਾ 'ਜ਼ਾਲਮ' ਰਿਲੀਜ਼ ਹੋਇਆ ਸੀ। ਗਿੱਪੀ 'ਤੇ ਇਲਜ਼ਾਮ ਲੱਗਿਆ ਸੀ ਕਿ ਉਸ ਨੇ ਆਪਣੇ ਗਾਣੇ 'ਚ ਅੱਤਵਾਦ ਨੂੰ ਪ੍ਰਮੋਟ ਕੀਤਾ ਹੈ।



ਗਿੱਪੀ ਨੇ ਉਦੋਂ ਆਪਣਾ ਬਚਾਅ ਕਰਦਿਆਂ ਕਿਹਾ ਸੀ ਕਿ ਹਾਲੇ ਤੱਕ ਗਾਣੇ ਨੂੰ ਸੈਂਸਰ ਬੋਰਡ ਤੋਂ ਹਰੀ ਝੰਡੀ ਨਹੀਂ ਮਿਲੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਅਪਲੋਡ ਨਹੀਂ ਕੀਤਾ ਸੀ।



ਸਟੇਜ ਪਰਫਾਰਮੈਂਸ ਦੌਰਾਨ ਜਦੋਂ ਦਿਲਜੀਤ ਦੋਸਾਂਝ ਹਨੀ ਸਿੰਘ ਨਾਲ ਪਰਫਾਰਮ ਕਰ ਰਹੇ ਸੀ, ਤਾਂ ਉੇਹ ਸਟੇਜ ਤੋਂ ਡਿੱਗ ਗਏ ਸੀ।



ਉਹ ਖੁਦ ਨੂੰ ਜਲਦੀ ਸੰਭਾਲਣ 'ਚ ਕਾਮਯਾਬ ਰਹੇ, ਪਰ ਉਨ੍ਹਾਂ ਦਾ ਵੀਡੀਓ ਵਾਇਰਲ ਹੋ ਗਿਆ ਸੀ। ਉਹ ਇਸ ਤੋਂ ਖੁਸ਼ ਨਹੀਂ ਸਨ। ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕਰ ਇਸ ਦਾ ਜਵਾਬ ਵੀ ਦਿੱਤਾ ਸੀ